ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ : ਢਿੱਲੋਂ
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ-ਢਿੱਲੋਂ
Publish Date: Thu, 09 Apr 2026 06:53 PM (IST)
Updated Date: Thu, 09 Apr 2026 06:56 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ। ਹੁਣ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸਪੁੱਤਰ ਤੇ ਸੀਨੀਅਰ ਯੂਥ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸਿਮਰਨਜੀਤ ਸਿੰਘ ਢਿੱਲੋਂ ਵੱਲੋਂ ਸਾਹਨੇਵਾਲ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਨੇ ਪਿਛਲੇ 4 ਸਾਲਾਂ ਵਿਚ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਇੱਕ ਵੀ ਕੰਮ ਨਹੀਂ ਕੀਤਾ। ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਨਤਾ ਨੂੰ ਗੁੰਮਰਾਹ ਕਰਨ ਲਈ ਵੱਡੇ-ਵੱਡੇ ਝੂਠੇ ਵਾਅਦੇ ਕੀਤੇ ਸਨ ਪਰ ਸੱਤਾ ਮਿਲਦਿਆਂ ਹੀ ਉਹ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਭੁੱਲ ਗਈ। ਸਿਮਰਨ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਲਕਾ ਸਾਹਨੇਵਾਲ ਵਿਚ ਜਿਸ ਪੱਧਰ ਦੇ ਵਿਕਾਸ ਕਾਰਜ ਹੋਏ ਸਨ, ਨੂੰ ਅੱਜ ਹਲਕੇ ਦੀ ਜਨਤਾ ਫਿਰ ਤੋਂ ਯਾਦ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਪ੍ਰਧਾਨ ਬਲਜੀਤ ਸਿੰਘ ਹਰਾ, ਸਰਕਲ ਪ੍ਰਧਾਨ ਮਾਸਟਰ ਅਸ਼ੋਕ ਕੁਮਾਰ, ਹਰਦੀਪ ਸਿੰਘ ਤੋਤਾ ਸੰਧੂ, ਜੱਗੀ ਬਾਬਾ, ਰਾਜੇਸ਼ ਕੁਮਾਰ, ਰਾਜਨ ਭਾਟੀਆ, ਜਿੰਦਰ ਕੋਚ, ਪਦਮ ਹਰਾ, ਰਸਦੀਪ ਸਿੰਘ, ਅਮਨਦੀਪ ਸਿੰਘ ਅਮਨ, ਰਮਨ ਕੁਮਾਰ ਨਿੰਮਾ, ਰਾਜਿੰਦਰ ਸਿੰਘ ਰਾਜੂ, ਜਗਦੇਵ ਸਿੰਘ ਕਨੇਚ, ਮਾਸਟਰ ਬਲਵਿੰਦਰ ਕੁਮਾਰ, ਪੰਡਿਤ ਗਿੱਦੜੀ, ਕਾਲਾ, ਕਾਕੂ ਆਦਿ ਹੋਰ ਪਤਵੰਤੇ ਹਾਜ਼ਰ ਸਨ।