ਹਰੇਕ ਨਾਗਰਿਕ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਜਾਗਰੂਕ ਹੋਵੇ : ਨੀਲੂ
ਹਰੇਕ ਨਾਗਰਿਕ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਜਾਗਰੂਕ ਹੋਵੇ-ਨੀਲੂ
Publish Date: Fri, 20 Mar 2026 08:07 PM (IST)
Updated Date: Fri, 20 Mar 2026 08:10 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਰੱਖਣ ਲਈ ਭਾਰਤੀ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਜਿੱਥੇ ਅਨੇਕਾਂ ਅਧਿਕਾਰ ਦਿੱਤੇ ਗਏ ਹਨ ਉੱਥੇ ਹੀ ਉਸ ਨੂੰ ਆਪਣੇ ਫਰਜ਼ਾਂ ਲਈ ਵੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹ ਵਿਚਾਰ ਉੱਘੇ ਸਮਾਜ ਸੇਵਕ ਜਗਦੀਪ ਸਿੰਘ ਨੀਲੂ ਨੇ ਸਰਾਭਾ ਨਗਰ ਵਿੱਚ ਇਲਾਕੇ ਦੇ ਚੋਣਵੇਂ ਨਾਗਰਿਕਾਂ ਦੀ ਹੋਈ ਬੈਠਕ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਮਾਜ ਸੇਵਕ ਨੀਲੂ ਨੇ ਕਿਹਾ ਕਿ ਸਿਹਤ ਸਮਾਜ ਦੀ ਸਿਰਜਣਾ ਲਈ ਹਰੇਕ ਨਾਗਰਿਕ ਨੂੰ ਆਪਣੇ ਅਧਿਕਾਰਾਂ ਅਤੇ ਹੱਕਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਆਪਣੀ ਪੜ੍ਹਾਈ ਦੇ ਨਾਲ-ਨਾਲ ਕੈਨੇਡਾ/ਅਮਰੀਕਾ ਦੀ ਤਰਜ਼ ’ਤੇ ਕੋਈ ਕੰਮਕਾਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਬੀਰਜੋਤ ਸਿੰਘ ਨੇ ਵੱਖ ਵੱਖ-ਵੱਖ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਲਈ ਲੁੜੀਂਦੀ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਈਰਾਨ ਵਿੱਚ ਜੰਗ ਦੌਰਾਨ ਮਾਰੇ ਗਏ ਬੱਚਿਆਂ ਲਈ ਹਾਅ ਦਾ ਨਾਅਰਾ ਮਾਰਦਿਆਂ ਸੰਸਾਰ ਦੇ ਸਮੂਹ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਜੰਗ ਬੰਦੀ ਲਈ ਠੋਸ ਕਦਮ ਚੁੱਕਣ। ਇਸ ਅਰਜੁਨ ਜੈਨ, ਗੁਰਸੇਵਕ ਸਿੰਘ, ਸਤਪਾਲ ਸਿੰਘ, ਨਵਜੋਤ ਸਿੰਘ, ਕੁਲਬੀਰ ਸਿੰਘ, ਸੁਪ੍ਰੀਤ ਸਿੰਘ, ਸੰਦੀਪ ਗੋਇਲ ਅਤੇ ਬੌਬੀ ਸਮੇਤ ਹੋਰ ਮੋਹਤਬਰ ਮੌਜੂਦ ਸਨ।