ਐਵਰਸ਼ਾਈਨ ਇੰਟਰਨੈਸ਼ਨਲ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਐਵਰਸ਼ਾਈਨ ਇੰਟਰਨੈਸ਼ਨਲ ਸਕੂਲ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Fri, 27 Feb 2026 08:44 PM (IST)
Updated Date: Sat, 28 Feb 2026 04:08 AM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਐਵਰਸ਼ਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸਕੂਲ ਕੈਂਪਸ ਵਿੱਚ ਕਰਵਾਇਆ ਗਿਆ। ਇਸ ਮੌਕੇ ’ਤੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁਰੇਸ਼ ਕੁਮਾਰੀ ਅਤੇ ਨਿਧੀ ਜੈਨ ਨੇ ਸ਼ਿਰਕਤ ਕੀਤੀ, ਜਦ0ਕਿ ਵਿਸ਼ੇਸ਼ ਮਹਿਮਾਨ ਵੱਜੋਂ ਅਮਨਪ੍ਰੀਤ ਕੌਰ ਅਤੇ ਗੁੰਜਨ ਪੁੱਜੇ। ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਸੀਨੀਅਰ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਗਈ ਸਰਸਵਤੀ ਵੰਦਨਾ ਨਾਲ ਹੋਈ, ਜਿਸ ਨੇ ਮਾਹੌਲ ਨੂੰ ਅਧਿਆਤਮਿਕ ਅਤੇ ਸ਼ੁਭ ਭਾਵਨਾ ਨਾਲ ਭਰ ਦਿੱਤਾ। ਵਿਦਿਆਥੀਆਂ ਵੱਲੋਂ ਪੇਸ਼ ਕੀਤੇ ਕਲਾ ਦੇ ਜੌਹਰ ਨੇ ਦਰਸ਼ਕਾਂ ਨੂੰ ਉਨ੍ਹਾਂ ਦੀ ਪ੍ਰਸ਼ੰਸ਼ਾ ਕਰਨ ਅਤੇ ਲਗਾਤਾਰ ਤਾੜੀਆਂ ਮਾਰਨ ਲਾ ਦਿੱਤਾ। ਇਸ ਦੌਰਾਨ ਵਿਦਿਆਥੀਆਂ ਵੱਲੋਂ ਭੰਗੜਾ, ਪ੍ਰਭਾਵਸ਼ਾਲੀ ਨਾਟਕ ਅਤੇ ਛੋਟੇ ਬੱਚਿਆਂ ਵੱਲੋਂ ਗਰੁੱਪ ਡਾਂਸ ਸਮੇਤ ਹੋਰ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੁਰੀਲੇ ਸੰਗੀਤ ਨੇ ਸਮਾਰੋਹ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ। ਸਕੂਲ ਪ੍ਰਬੰਧਕਾਂ ਵੱਲੋਂ ਅਕਾਦਮਿਕ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਸਮਰਪਿਤ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਕਿਰਨ ਨੂੰ ‘ਪ੍ਰੇਰਨਾਦਾਇਕ ਅਧਿਆਪਕ ਆਫ਼ ਦਾ ਈਅਰ’, ਦੀਪਾ ਨੂੰ ‘ਆਉਟਸਟੈਂਡਿੰਗ ਟੀਚਰ’ ਅਤੇ ਦੀਪਿਕਾ ਨੂੰ ‘ਰੈਗੂਲਰ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ। ਡਾਇਰੈਕਟਰ ਅਮਨਪ੍ਰੀਤ ਕੌਰ ਨੇ ਸਫਲ ਸਮਾਗਮ ਲਈ ਅਧਿਆਪਕਾਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਸਟਾਫ ਦੀ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਬਹੁਤ ਉਤਸ਼ਾਹ ਨਾਲ ਸਮਾਪਤ ਹੋਇਆ, ਨਰੇਸ਼, ਸ਼ਮਿਤਾ, ਦੀਪਿਕਾ ਅਤੇ ਪੂਰੇ ਸਟਾਫ ਦੀ ਮੌਜੂਦਗੀ ਨੇ ਇਸਨੂੰ ਸਾਰਿਆਂ ਲਈ ਇੱਕ ਯਾਦਗਾਰੀ ਪ੍ਰੋਗਰਾਮ ਬਣਾ ਦਿੱਤਾ।