ਐਵਰੇਸਟ ਪਬਲਿਕ ਸਕੂਲ ਦਾ 5ਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ
ਐਵਰੇਸਟ ਪਬਲਿਕ ਸਕੂਲ ਦਾ 5ਵੀਂ ਦਾ ਨਤੀਜਾ ਰਿਹਾ 100 ਫੀਸਦੀ
Publish Date: Wed, 08 Apr 2026 09:37 PM (IST)
Updated Date: Thu, 09 Apr 2026 04:12 AM (IST)

ਫੋਟੋ- 23 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਗਿਆਸਪੁਰਾ ਸਥਿਤ ਐਵਰੇਸਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 5ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਵਿੱਚੋਂ 10 ਵਿਦਿਆਥੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਆਪਣਾ, ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਅੰਨੂ ਕੁਮਾਰੀ, ਅੰਸ਼ਿਕਾ, ਅੰਸ਼ਿਕਾ-3, ਮਨੀਸ਼ ਕੁਮਾਰ, ਮੋਨਿਕਾ, ਨੀਲੇਸ਼ ਕੁਮਾਰ, ਰਿਧੀ, ਰਿਸ਼ਵ ਕੁਮਾਰ, ਰਿਸ਼ੀ ਕੁਮਾਰ, ਵੰਸ਼ਿਕਾ ਪਾਲ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਸੁਨਿਧੀ ਨੇ 500 ਵਿੱਚੋਂ 496 (99.20 ਫੀਸਦੀ) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਰੀਆ ਨੇ 500 ਵਿੱਚੋਂ 493 (98.60 ਫੀਸਦੀ) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਜਿਗਰ ਨੇ 500 ਵਿੱਚੋਂ 490 (98.00 ਫੀਸਦੀ) ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਕਿਤਾ ਯਾਦਵ ਨੇ 500 ਵਿੱਚੋਂ 484 (96.80 ਫੀਸਦੀ), ਅਸ਼ਵਨੀ ਨੇ 500 ਵਿੱਚੋਂ 478 (95.60 ਫੀਸਦੀ) ਅਤੇ ਵਰਸ਼ਾ ਨੇ 500 ਵਿੱਚੋਂ 472 (94.40 ਫੀਸਦੀ) ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਆਸ਼ਾ ਸ਼ਰਮਾ ਨੇ 5ਵੀਂ ਜਮਾਤ ਵਧੀਆਂ ਨਤੀਜੇ ਲਈ ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਬੱਚਿਆਂ ਅੱਗੇ ਤੋਂ ਵੀ ਇਸੇ ਤਰ੍ਹਾਂ ਸਖਤ ਮਿਹਨਤ ਕਰਕੇ ਵਘੀਆਂ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।