ਜਗਰਾਓਂ ਦੇ ਪੀਡੀਐੱਫਏ ਐਕਸਪੋ ’ਚ ਗੋਰੇ ਵੀ ਪੱਗ ਬੰਨ੍ਹ ਕੇ ਹੋਏ ਬਾਗੋਬਾਗ
ਜਗਰਾਓਂ ਦੇ ਪੀਡੀਐੱਫਏ ਐਕਸਪੋ ’ਚ ਗੋਰੇ ਵੀ ਪੱਗ ਬਣਕੇ ਹੋਏ ਬਾਗੋਬਾਗ
Publish Date: Mon, 09 Feb 2026 07:12 PM (IST)
Updated Date: Tue, 10 Feb 2026 04:09 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਪਸ਼ੂ ਮੰਡੀ ਵਿਖੇ ਕੌਮਾਂਤਰੀ ਪੀਡੀਐੱਫਏ ਡੇਅਰੀ ਅਤੇ ਖੇਤੀ ਐਕਸਪੋ ਦਾ ਜਾਦੂ ਵਿਦੇਸ਼ਾਂ ਵਿਚੋਂ ਆਏ ਗੋਰਿਆਂ ’ਤੇ ਵੀ ਸਿਰ ਚੜ੍ਹ ਕੇ ਬੋਲਿਆ। ਸੋਮਵਾਰ ਨੂੰ ਐਕਸਪੋ ਦੇ ਤੀਜੇ ਦਿਨ ਗੋਰੇ ਪੰਜਾਬੀਅਤ ਦੇ ਰੰਗ ਵਿਚ ਖਾਸੇ ਨਿਖਰੇ। ਉਨ੍ਹਾਂ ਪੀਡੀਐੱਫਏ ਦੇ ਮੈਂਬਰਾਂ ਤੋਂ ਆਪਣੇ ਸਿਰ ’ਤੇ ਪੱਗ ਬਣਵਾਈ ਅਤੇ ਅੱਜ ਇਨ੍ਹਾਂ ਵਿਚੋਂ ਚਾਰ ਗੋਰੇ ਜੋ ਬਰੀਡ ਮੁਕਾਬਲਿਆਂ ਦੀ ਜੱਜਮੈਂਟ ਲਈ ਪੁੱਜੇ ਸਨ, ਨੇ ਪੱਗਾਂ ਸਜਾ ਕੇ ਜੱਜਮੈਂਟ ਕੀਤੀ। ਇਹੀ ਨਹੀਂ ਪੱਗਾਂ ਸਜਾ ਕੇ ਗੋਰੇ ਜਿੱਥੇ ਆਪਣੀ ਸੈਲਫੀਆਂ ਲੈ ਰਹੇ ਸਨ, ਉਥੇ ਵੀਡੀਓ ਕਾਲ ਰਾਹੀ ਆਪੋ ਆਪਣੇ ਦੇਸ਼ਾਂ ਵਿਚ ਰਹਿੰਦੇ ਪਰਿਵਾਰਾਂ ਨੂੰ ਵੀ ਡੇਅਰੀ ਐਕਸਪੋ ਦੀਆਂ ਲਾਈਵ ਝਲਕੀਆਂ ਦਿਖਾ ਰਹੇ ਸਨ। ਤੀਜੇ ਦਿਨ ਵੀ ਵੱਖ -ਵੱਖ ਦੇਸ਼ਾਂ ਤੋਂ ਪੁੱਜੇ ਗੋਰਿਆਂ ਦੀ ਰੌਣਕ ਲੱਗੀ ਰਹੀ। ਕਈ ਦੇਸ਼ਾਂ ਤੋਂ ਪੁੱਜੇ ਇਨ੍ਹਾਂ ਗੋਰਿਆਂ ਦੇ ਵੱਖ ਵੱਖ ਟੋਲਿਆਂ ਨੇ ਜਿੱਥੇ ਪੀਡੀਐੱਫਏ ਦੇ ਬੈਨਰ ਹੇਠ 450 ਕੰਪਨੀਆਂ ਦੀ ਪ੍ਰਦਰਸ਼ਨੀ ਦੇਖਣ ਲਈ ਦਿਨ ਭਰ ਦਿਲਚਸਪੀ ਦਿਖਾਈ, ਉਥੇ ਹਾਸਾ ਢਿੱਠਾ ਕਰਦਿਆਂ ਟਰੈਕਟਰ ਦੇ ਝੂਟੇ ਲਏ, ਪੰਜਾਬੀਆਂ ਨਾਲ ਸੈਲਫੀਆਂ ਲਈਆਂ। ਇਸ ਦੌਰਾਨ ਡੇਅਰੀ ਕਿੱਤੇ ਵਿਚ ਪੁੱਜੇ ਵਿਦੇਸ਼ੀ ਮਾਹਰਾਂ ਨੇ ਬਰੀਡ ਮੁਕਾਬਲਿਆਂ ਖਾਸਕਰ ਐੱਚਐੱਫ ਗਾਵਾਂ ’ਚ ਪੀਡੀਐੱਫਏ ਦੀ ਸਫਲਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਰੀਡ ਸੁਧਾਰ ਵਿਚ ਬਾਕਮਾਲ ਕੰਮ ਹੋਇਆ ਹੈ। ਇਸ ਦੇ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ। ਇਸ ’ਤੇ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਇਹ ਪੀਡੀਐੱਫਏ ਦੀ 18 ਸਾਲਾਂ ਦੀ ਉਹ ਸਖਤ ਮਿਹਨਤ ਹੈ ਜਿਸ ਵਿਚ ਪੀਡੀਐੱਫਏ ਨੇ ਲਗਾਤਾਰ ਸੰਘਰਸ਼ ਕੀਤਾ। ਅੱਜ ਖੁਸ਼ੀ ਹੈ ਕਿ ਪੀਡੀਐੱਫਏ ਦੀ ਬਦੌਲਤ ਪੰਜਾਬ ਦੀ ਡੇਅਰੀ ਦੇ ਦੇਸ਼ ਦੁਨੀਆਂ ’ਚ ਚਰਚੇ ਹਨ। ਇਸ ਮੌਕੇ ਪੀਡੀਐੱਫਏ ਦੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਅਰੀ ਐਕਸਪੋ ਨੇ ਪੰਜਾਬ ਦੀ ਡੇਅਰੀ ਨੂੰ ਸਫਲਤਾ ਅਤੇ ਇਸ ਧੰਦੇ ਵਿਚੋਂ ਹੋਰ ਮੁਨਾਫਾ ਲੈਣ ਲਈ ਬਹੁਤ ਕੁਝ ਸਿਖਾਇਆ। ਖੁਰਾਕ ਤੋਂ ਲੈ ਕੇ ਮਸ਼ੀਨਰੀ ਦੀ ਇੱਕ ਤੋਂ ਇੱਕ ਵੱਧ ਕੇ ਤਕਨੀਕ ਨੇ ਕਮਰਸ਼ੀਅਲ ਡੇਅਰੀ ਰਾਹੀਂ ਮਾਲੋ ਮਾਲ ਹੋਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਇਸ ਮੌਕੇ ਬਲਵੀਰ ਸਿੰਘ ਨਵਾਂ ਸਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਜੀਰਾ, ਕੁਲਦੀਪ ਸਿੰਘ ਮਾਨਸਾ, ਪਰਮਿੰਦਰ ਸਿੰਘ ਘੁਡਾਣੀ ਅਤੇ ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਪਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ ਸਿੰਘ ਬਾਜੇਕੇ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਫੂਲ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਫਾਜਿਲਕਾ, ਦਰਸਨ ਸਿੰਘ ਸੋਂਡਾ, ਗੁਰਪ੍ਰੀਤ ਸਿੰਘ ਤਰਨ ਤਾਰਨ, ਜਰਨੈਲ ਸਿੰਘ ਛੀਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤ ਇੰਦਰ ਸਿੰਘ ਭੁੱਲਰ, ਸਤਇੰਦਰ ਸਿੰਘ ਰੋਪੜ, ਬਲਿਹਾਰ ਸਿੰਘ ਢੰਡਾ, ਗੁਰਸਰਨ ਸਿੰਘ, ਹਰਦੀਪ ਸਿੰਘ ਹੁਸ਼ਿਆਰਪੁਰ, ਕਰਮਜੀਤ ਸਿੰਘ ਮਲੇਰਕੋਟਲਾ, ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ। --------