ਪਲਾਟ ਦਾ ਸੌਦਾ ਕਰ ਕੇ ਪੈਸੇ ਲੈਣ ਦੇ ਬਾਅਦ ਵੀ ਨਹੀਂ ਕਰਵਾਈ ਰਜਿਸਟਰੀ
ਪਲਾਟ ਦਾ ਸੌਦਾ ਕਰਕੇ ਪੈਸੇ ਲੈਣ ਦੇ ਬਾਅਦ ਵੀ ਨਹੀਂ ਕਰਵਾਈ ਰਜਿਸਟਰੀ
Publish Date: Tue, 03 Mar 2026 08:18 PM (IST)
Updated Date: Wed, 04 Mar 2026 04:15 AM (IST)
* ਪੜਤਾਲ ਤੋਂ ਬਾਅਦ ਪੁਲਿਸ ਨੇ ਦੌਸ਼ੀਆਂ ਖਿਲਾਫ ਮਾਮਲਾ ਕੀਤਾ ਦਰਜ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਗੋਕਲ ਕਲੋਨੀ ਵਾਸੀ ਔਰਤ ਨਾਲ ਜਾਇਦਾਦ ਦਾ ਸੌਦਾ ਕਰ ਕੇ ਉਕਤ ਜਾਇਦਾਦ ਦੀ ਬਣਦੀ ਰਕਮ ਵਸੂਲਣ ਦੇ ਬਾਵਜੂਦ ਉਸ ਦੇ ਹੱਕ ’ਚ ਰਜਿਸਟਰੀ ਨਾ ਕਰਵਾਉਣ ਵਾਲੇ ਮੁਲਜ਼ਮਾਂ ਖ਼ਿਲਾਫ਼ ਥਾਣਾ ਮਿਹਰਬਾਨ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਈ ਲੀਲਾ ਰਾਣੀ ਦੇ ਬਿਆਨ ਉੱਪਰ ਰਾਹੋਂ ਰੋਡ ਜਗੀਰਪੁਰ ਦੇ ਰਹਿਣ ਵਾਲੇ ਲਾਲ ਚੰਦ, ਉਸ ਦੇ ਪੁੱਤਰ ਅਤੁਲ ਕੁਮਾਰ ਤੇ ਨੂੰਹ ਮਮਤਾ ਰਾਣੀ ਖ਼ਿਲਾਫ਼ ਦਰਜ ਕੀਤਾ ਹੈ। ਲੀਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਮੁਲਜ਼ਮਾਂ ਨੇ ਮਿਥੀ ਸਾਜਿਸ਼ ਤਹਿਤ ਉਸ ਨਾਲ ਇੱਕ ਪ੍ਰਾਪਰਟੀ ਵੇਚਣ ਦਾ ਸੌਦਾ ਕੀਤਾ ਅਤੇ ਉਸ ਕੋਲੋਂ 4 ਲੱਖ 80 ਹਜ਼ਾਰ ਰੁਪਏ ਵਸੂਲ ਲਏ। ਇਹ ਪੈਸਾ ਵਸੂਲਣ ਮਗਰੋਂ ਮੁਲਜ਼ਮਾਂ ਨੇ ਉਕਤ ਜਾਇਦਾਤ ਦੀ ਉਸ ਦੇ ਹੱਕ ਵਿੱਚ ਰਜਿਸਟਰੀ ਨਹੀਂ ਕਰਵਾਈ, ਜਦੋਂ ਸ਼ਿਕਾਇਤਕਰਤਾ ਨੇ ਆਪਣੇ ਦਿੱਤੀ ਹੋਈ ਰਕਮ ਵਾਪਸ ਮੰਗਣੀ ਸ਼ੁਰੂ ਕੀਤੀ ਤਾਂ ਮੁਲਜ਼ਮ ਉਸ ਨੂੰ ਲਾਅਰੇ ਲਗਾਉਣ ਲੱਗ ਗਏ। ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ।