12 ਸਾਲ ਬੀਤਣ ਤੋਂ ਬਾਅਦ ਵੀ ਮਦਰ ਐਂਡ ਚਾਇਲਡ ਵਿਭਾਗ ਦੀ ਲਿਫਟ ਦੇ ਦਰਵਾਜ਼ੇ ਮਰੀਜ਼ਾਂ ਲਈ ਬੰਦ
12 ਸਾਲ ਬੀਤਣ ਤੋਂ ਬਾਅਦ ਵੀ ਮਦਰ ਐਂਡ ਚਾਇਲਡ ਵਿਭਾਗ ਦੀ ਲਿਫਟ ਦੇ ਦਰਵਾਜੇ ਮਰੀਜ਼ਾਂ ਲਈ ਬੰਦ
Publish Date: Tue, 17 Mar 2026 09:13 PM (IST)
Updated Date: Wed, 18 Mar 2026 04:16 AM (IST)

ਵਿਭਾਗ ’ਚ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਕਰਨਾ ਪੈ ਰਿਹਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਮਦਰ ਐਂਡ ਚਾਇਲਡ ਵਿਭਾਗ ਵਿੱਚ ਗਰਭਵਤੀ ਔਰਤਾਂ ਦੀ ਸਹੂਲਤ ਲਈ ਲਗਾਈ ਗਈ ਲਿਫਟ ਦੇ ਦਰਵਾਜੇ 12 ਸਾਲਾਂ ਦਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਨਹੀਂ ਖੁੱਲੇ, ਜਿਸ ਕਾਰਨ ਗਰਭਵਤੀ ਔਰਤਾਂ ਨੂੰ ਜਚਾ ਬੱਚਾ ਵਿਭਾਗ ਵਿੱਚ ਸਥਿਤ ਆਪਰੇਸ਼ਨ ਥੀਏਟਰ ਵਿੱਚ ਜਾਣ ਲਈ ਰੈਂਪਾਂ ਰਾਹੀਂ ਜਾਂ ਫਿਰ ਮਜਬੂਰਨ ਪੌੜੀਆਂ ਚੜ੍ਹ ਕੇ ਪਹੁੰਚਣ ਲਈ ਮਜਬੂਤ ਹੋਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਮਦਰ ਐਂਡ ਚਾਇਲਡ ਵਿਭਾਗ ਦੀ ਇਮਾਰਤ 2014 ਵਿੱਚ ਤਿਆਰ ਹੋਕੇ ਗਰਭਵਤੀ ਔਰਤਾਂ ਦੇ ਇਲਾਜ ਲਈ ਸ਼ੁਰੂ ਹੋ ਗਈ ਸੀ। ਇਸ ਦੌਰਾਨ ਗਰਭਵਤੀ ਔਰਤਾਂ ਦੀ ਸਹੂਲਤ ਲਈ ਸਿਹਤ ਵਿਭਾਗ ਵੱਲੋਂ ਲਿਫਟ ਵੀ ਲਗਵਾਈ ਗਈ ਸੀ। ਇਸ ਵਿੱਚ ਬਿਲਿੰਗ ਵਿੱਚ ਓਪੀਡੀ ਵਿਭਾਗ ਤੋਂ ਇਲਾਵਾ ਲੇਬਰ ਰੂਮ ਅਤੇ ਆਪਰੇਸ਼ਨ ਥੀਏਟਰ ਦੀਆਂ ਸੁਵਿਧਾਵਾਂ ਉਪਲਬਧ ਹਨ ਪਰ ਹੁਣ ਤੱਕ 2026 ਵਰ੍ਹੇ ਦਾ ਚੌਥਾ ਹਿੱਸਾ ਵੀ ਬੀਤਦਾ ਜਾ ਰਿਹਾ ਹੈ, ਪਰ 12 ਸਾਲ ਬਾਅਦ ਵੀ ਲਿਫਟ ਮਰੀਜ਼ਾਂ ਲਈ ਖੁਲਣ ਦੇ ਆਸਾਰ ਅਜੇ ਨਾ ਮਾਤਰ ਹਨ, ਜਦਕਿ ਅਕਸਰ ਕਹਾਵਤ ਸੁਣੀ ਜਾਂਦੀ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ, ਪਰ ਸਿਹਤ ਵਿਭਾਗ ਵੱਲੋਂ ਲਿਫਟ ਦੀ ਸਹੂਲਤ ਹੋਣ ਦੇ ਬਾਵਜੂਦ ਇਸ ਗਰਭਵਤੀ ਔਰਤਾਂ ਦੇ ਸ਼ੁਰੂ ਕਰਨ ਦਾ ਸਮਾਂ ਨਹੀਂ ਹੈ। ਲਿਫਟ ਨਾ ਚੱਲਣ ਕਾਰਨ ਗਰਭਵਤੀ ਔਰਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਕਹਿਣਾ ਹੈ ਅਧਿਕਾਰੀਆਂ ਦਾ ਜਦ ਲਿਫਟ ਨਾ ਚੱਲਣ ਸੰਬੰਧੀ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਮਦਰ ਐਂਡ ਚੈਲੇਡ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਰਾਮਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਿਫਟ ਦੇ ਇੰਜੀਨੀਅਰ ਆ ਕੇ ਜਾਂਚ ਕਰ ਗਏ ਹਨ ਤੇ ਉਮੀਦ ਹੈ ਜਲਦ ਹੀ ਇਹ ਲਿਫਟ ਗਰਭਵਤੀ ਔਰਤਾਂ ਦੀ ਸਹੂਲਤ ਲਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲ ਦੇ ਹਰ ਵਿਭਾਗ ਦਾੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਖਿਲ ਸਰੀਨ ਦੀ ਅਗਵਾਈ ਹੇਠ ਸੁਧਾਰ ਹੋਇਆ ਹੈ ਉਮੀਦ ਹੈ ਕਿ ਲਿਫਟ ਵੀ ਜਲਦੀ ਸ਼ੁਰੂ ਹੋ ਜਾਵੇਗੀ।