ਯਾਦਗਾਰੀ ਹੋ ਨਿੱਬੜਿਆ ਸਾਲਾਨਾ ਖੇਡ ਦਿਵਸ
ਯਾਦਗਾਰੀ ਹੋ ਨਿੱਬੜ੍ਹਿਆ ਯੂਰੋ ਕਿਡਜ ‘ਤੇ ਡ੍ਰੀਮ ਬੈਰੀ ਕਾਨਵੈਂਟ ਸਕੂਲ ਦੋਰਾਹਾ ਦਾ ਸਲਾਨਾਂ ਖੇਡ ਦਿਵਸ
Publish Date: Tue, 24 Feb 2026 06:44 PM (IST)
Updated Date: Wed, 25 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ : ਸ਼ਹਿਰ ਦੋਰਾਹਾ ਦੀ ਨਾਮਵਰ ਵਿੱਦਿਅਕ ਸੰਸਥਾ ਯੂਰੋ ਕਿਡਸ ‘ਤੇ ਡ੍ਰੀਮ ਬੈਰੀ ਕਾਨਵੈਂਟ ਸਕੂਲ ਵਿਖੇ ਮੈਨੇਜਿੰਗ ਡਾਇਰੈਕਟਰ ਰਜਤ ਸ਼ਰਮਾ ਦੀ ਅਗਵਾਈ ਵਿੱਚ ਸਲਾਨਾ ਖੇਡ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ , ਜੋ ਕਿ ਯਾਦਗਾਰੀ ਹੋ ਨਿੱਬੜਿਆ।ਸਕੂਲ ਦਾ ਮੈਦਾਨ ਵਿੱਚ ਰੰਗ ਬਿਰੰਗੀਆਂ ਝੰਡੀਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸਟਰੀ ਗੀਤ ਨਾਲ ਹੋਈ। ਪ੍ਰੋਗਰਾਮ ਵਿੱਚ ਮਿ. ਲਵ ਅਵਲੀਸ ਜੋ ਕਿ ਰਨਜੀ ਟਰਾਫੀ ਦੇ ਜੇਤੂ ਰਹੇ ਹਨ ਅਤੇ ਮਿ. ਬੈਨੈਟ ਦੋਸਾਂਝ ਜੋ ਕਿ ਰਾਈਜਿੰਗ ਸਟਾਰ 2017 ਦੇ ਜੇਤੂ ਰਹੇ ਹਨ , ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਵਿਦਿਆਰਥੀਆਂ ਨੇ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ। ਇਸ ਸਮੇਂ ਛੋਟੇ ਛੋਟੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਵਿੱਚ ਜਿਵੇਂ ਕਿ ਕਰਾਲਿੰਗ ਗੇਮ , ਬਾਲ ਕਲੇਕਟਿੰਗ , ਕੋਨ ਸੰਤੁਲਨ ਖੇਡ, ਪਿਕ ਐਂਡ ਡਰਾਪ, ਹਾਰਡਲ ਰੇਸ , ਹਾਕੀ ਗੇਮ , ਗਲਾਸ ਟਾਵਰ ਗੇਮ ਆਦਿ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦੇ ਨਾਲ ਨਾਲ ਬੱਚਿਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ । ਉਸ ਤੋਂ ਇਲਾਵਾ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਜਿਵੇਂ ਕਿ ਗਿੱਧਾ, ਭੰਗੜਾ ਪੇਸ਼ ਕੀਤਾ । ਇਸ ਸਮੇਂ ਵਿਦਿਆਰਥੀਆਂ ਵੱਲੋਂ ਜੂਡੋ ਕਰਾਟੇ ਤੇ ਸੋਹਣੇ ਦਾਅ ਪੇਚ ਵੀ ਦਿਖਾਏ ਗਏ। ਇਸ ਮੌਕੇ ’ਤੇ ਮਾਪਿਆਂ ਲਈ ਵੀ ਖਾਸ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਮਾਪਿਆਂ ਨੇ ਬੜੀ ਉਤਸ਼ਾਹ ਨਾਲ ਭਾਗ ਲਿਆ । ਅੰਤ ਵਿੱਚ ਜੇਤੂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੈਡਲ ਅਤੇ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰਿੰਸੀਪਲ ਜਤਿੰਦਰ ਸ਼ਰਮਾ , ਮੈਨੇਜਿੰਗ ਡਾਇਰੈਕਟਰ ਰਜਤ ਸ਼ਰਮਾ , ਡਾਇਰੈਕਟਰ ਨੀਰਜ ਸ਼ਰਮਾ, ਸੁਮਨ ਸ਼ਰਮਾ, ਸੋਨੀਆ ਸ਼ਰਮਾ, ਸੁਭਮ ਸ਼ਰਮਾ, ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਤੋਂ ਇਲਾਵਾ ਅਮਨਦੀਪ ਕੌਰ, ਜਸਵਿੰਦਰ ਕੌਰ, ਕੋਮਲ ਸ਼ਰਮਾ, ਨਵਪ੍ਰੀਤ ਕੌਰ , ਜਸਪ੍ਰੀਤ ਕੌਰ, ਨਵਦੀਪ ਕੌਰ, ਮੁਸਕਾਨ ਭਾਟੀਆ ,ਰਾਜਵਿੰਦਰ ਕੌਰ ,ਬਲਜੀਤ ਕੌਰ, ਸਰਬਜੀਤ ਕੌਰ,ਮੰਨੂੰ , ਰੇਨੂ ,ਜਸਪ੍ਰੀਤ ਕੌਰ ,ਰਾਜੂ ਸਿੰਘ, ਗੁਰਵਿੰਦਰ ਸਿੰਘ ,ਇੰਦਰਜੀਤ ਸਿੰਘ , ਗੋਰਾ , ਸ਼ਾਮੂ ਆਦਿ ਤੋਂ ਇਲਾਵਾ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।