ਮਾਂ ਦੇ ਦੁੱਧ ਦੀ ਮਹਾਨਤਾ ਸਬੰਧੀ ਵਰਕਸ਼ਾਪ ਲਗਾਈ
ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੀਤ ਸਿੰਘ ਸੀਐੱਚਸੀ ਮਾਨੂੰਪੁਰ ਦੀ ਅਗਵਾਈ 'ਚ ਮਾਂ ਦੇ ਦੁੱਧ ਦੀ ਮਹਾਨਤਾ ਸਬੰਧੀ ਪੱਧਰੀ ਵਰਦਸ਼ਾਪ ਕਰਵਾਈ ਗਈ। ਡਾ. ਅਜੀਤ ਸਿੰਘ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅਮਿੰ੍ਤ ਸਮਾਨ ਹੁੰਦਾ ਹੈ, ਜੋ ਕਿ ਬੱਚੇ ਦੇ ਨਿਰੰਤਰ ਵਿਕਾਸ 'ਚ ਸਹਾਈ ਹੁੰਦਾ ਹੈ।
Publish Date: Tue, 06 Aug 2019 06:23 PM (IST)
Updated Date: Tue, 06 Aug 2019 06:23 PM (IST)
ਪੱਤਰ ਪ੍ਰਰੇਰਕ ਖੰਨਾ
ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੀਤ ਸਿੰਘ ਸੀਐੱਚਸੀ ਮਾਨੂੰਪੁਰ ਦੀ ਅਗਵਾਈ 'ਚ ਮਾਂ ਦੇ ਦੁੱਧ ਦੀ ਮਹਾਨਤਾ ਸਬੰਧੀ ਪੱਧਰੀ ਵਰਦਸ਼ਾਪ ਕਰਵਾਈ ਗਈ। ਡਾ. ਅਜੀਤ ਸਿੰਘ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅਮਿੰ੍ਤ ਸਮਾਨ ਹੁੰਦਾ ਹੈ, ਜੋ ਕਿ ਬੱਚੇ ਦੇ ਨਿਰੰਤਰ ਵਿਕਾਸ 'ਚ ਸਹਾਈ ਹੁੰਦਾ ਹੈ। ਇਸ ਲਈ ਨਵਜੰਮੇ ਬੱਚੇ ਨੂੰੂ ਜਿੰਨਾ ਜ਼ਲਦੀ ਹੋ ਸਕੇ ਇੱਕ ਘੰਟੇ ਤੋਂ ਪਹਿਲਾਂ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਡਾ. ਵੰਦਨਾ ਰਾਠੋਰ ਤੇ ਗੁਰਦੀਪ ਸਿੰਘ ਬੀਈਈ ਨੇ ਦੱਸਿਆ ਕਿ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਦਰਸਾਉਣ ਲਈ ਸਿਹਤ ਵਿਭਾਗ 1 ਅਗਸਤ ਤੋਂ 7 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤਾ ਮਟਾਉੀਦਾ ਹੈ। ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਬ੍ਰੈਸਟ ਫੀਡਿੰਗ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਸ਼ਿੰਗਾਰਾ ਸਿੰਘ, ਲਖਵੀਰ ਕੌਰ, ਬੀਨਾ ਰਾਣੀ, ਸੁਖਦੇਵ ਕੌਰ ਤੇ ਪਰਮਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ।