ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Mon, 02 Feb 2026 06:29 PM (IST)
Updated Date: Tue, 03 Feb 2026 04:11 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਜ਼ਰੂਰੀ ਮੁਰੰਮਤ ਕਰਵਾਏ ਜਾਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰਾਓਂ ਪਾਵਰਕਾਮ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਪਾਵਰਕਾਮ ਦੇ 11 ਕੇਵੀ ਫੀਡਰ ਸਿਟੀ- 3 ਦੇ 220 ਕੇਵੀ ਸਬ ਸਟੇਸ਼ਨ ਜਗਰਾਓਂ ਦੀ ਅੱਜ 3 ਫਰਵਰੀ ਮੰਗਲਵਾਰ ਨੂੰ ਜ਼ਰੂਰੀ ਮੁਰੰਮਤ ਕਰਵਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਇਸ ਸਭ ਸਟੇਸ਼ਨ ਨਾਲ ਸਬੰਧਤ ਇਲਾਕੇ ਤਹਿਸੀਲ ਰੋਡ, ਡਾ. ਹਰੀ ਸਿੰਘ ਰੋਡ, ਅਜੀਤ ਨਗਰ, ਗਰੇਵਾਲ ਡਾਊਨ ਟਾਊਨ ਮਾਰਕੀਟ, ਕਰਨੈਲ ਗੇਟ, ਹਰਗੋਬਿੰਦਪੁਰਾ ਮੁਹੱਲਾ, ਵਿਜੇ ਨਗਰ, ਕਮਲ ਚੌਂਕ, ਕੁੱਕੜ ਚੌਂਕ, ਈਸ਼ਰ ਹਲਵਾਈ ਚੌਂਕ ਆਦਿ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਬੰਦ ਰਹੇਗੀ।