ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕਰਨ ਉਪਰੰਤ 4 ਕਿਰਤ ਕੋਡਾਂ ਦੀਆਂ ਫੂਕੀਆਂ ਕਾਪੀਆਂ
ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕਰਨ ਉਪਰੰਤ 4 ਕਿਰਤ ਕੋਡਾਂ ਦੀਆਂ ਫੂਕੀਆਂ ਕਾਪੀਆਂ
Publish Date: Wed, 01 Apr 2026 11:20 PM (IST)
Updated Date: Thu, 02 Apr 2026 04:16 AM (IST)

ਫੋਟੋ- 37 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ 4 ਨਵੇਂ ਕਿਰਤ ਕਾਨੂੰਨਾਂ ਨੂੰ 1 ਅਪ੍ਰੈਲ ਤੋਂ ਪੂਰੇ ਦੇਸ਼ ਚ ਲਾਗੂ ਕਰ ਦਿੱਤਾ ਹੈ, ਜਿਸ ਦੇ ਵਿਰੋਧ ਚ ਅੱਜ ਦੇਸ਼ ਭਰ ਚ ਇਨ੍ਹਾਂ ਕੋਡਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਬਿਜਲੀ ਮੁਲਾਜ਼ਮਾਂ ਨੇ ਏਕਤਾ ਮੰਚ, ਜੁਆਇੰਟ ਫੋਰਮ, ਐਸੋਸੀਏਸ਼ਨ ਆਫ ਯੂਨੀਅਨ ਇੰਜੀਨੀਅਰ ਤੇ ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਦੇ ਸਾਂਝੇ ਸੱਦੇ ਉੱਤੇ ਪੰਜਾਬ ਭਰ ਚ ਡਵੀਜਨ ਪੱਧਰ ਤੇ ਗੇਟ ਰੈਲੀਆਂ ਕਰਨ ਉਪਰੰਤ ਏਨ੍ਹਾਂ ਚਾਰੇ ਕੋਡਾਂ ਦੀਆਂ ਕਾਪੀਆਂ ਫੂਕੀਆਂ। ਸੁੰਦਰ ਨਗਰ ਡਵੀਜਨ ਚ ਏਓਜੇਈ ਦੇ ਸੂਬਾ ਮੀਤ ਪ੍ਰਧਾਨ ਇੰਜੀ. ਜਗਤਾਰ ਸਿੰਘ (ਐੱਸਡੀਓ) ਤੇ ਕੇਵਲ ਸਿੰਘ ਬਨਵੈਤ ਸੂਬਾ ਮੀਤ ਮੀਤ ਪ੍ਰਧਾਨ ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ। ਜਿਸ ਦਾ ਸੰਚਾਲਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਤੇ ਲੁਧਿਆਣਾ ਜ਼ੋਨ ਦੇ ਮੀਡੀਆ ਪ੍ਰਚਾਰਕ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੀਤਾ। ਉਪਰੋਕਤ ਆਗੂਆਂ ਤੋਂ ਇਲਾਵਾ ਟੀਐਸਯੂ ਦੇ ਜੋਨ ਸਕੱਤਰ ਧਰਮਿੰਦਰ ਕੁਮਾਰ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੁੰਦਰ ਨਗਰ ਡਵੀਜਨ ਦੇ ਪ੍ਰਧਾਨ ਬਹਾਦਰ ਸਿੰਘ ਲੁਹਾਰਾ, ਏਓਜੇਈ ਦੇ ਪ੍ਰਧਾਨ ਇੰਜ: ਰਾਜੀਵ ਸ਼ਰਮਾ, ਐਪ੍ਰੈਟਸ਼ਿਪ ਯੂਨੀਅਨ ਦੇ ਪ੍ਰਧਾਨ ਫਤਹਿ ਸਿੰਘ, ਪਾਵਰਕਾਮ ਐਂਡ ਟਰਾਂਸਕੋ ਕੱਚੇ ਕਾਮੇ ਯੂਨੀਅਨ ਦੇ ਆਗੂ ਯੁਗਰਾਜ ਸਿੰਘ, ਨਰਿੰਦਰ ਸਿੰਘ ਤੇ ਪ੍ਰਗਟ ਸਿੰਘ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਏਨ੍ਹਾਂ ਚਾਰੇ ਕੋਡਾਂ ਨੂੰ ਮਜਦੂਰ ਮੁਲਾਜਮ ਵਿਰੋਧੀ ਆਖਦਿਆਂ ਏਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂੰਜੀਪਤੀ ਅਕਾਵਾਂ ਨੂੰ ਖੁਸ਼ ਕਰਨ ਲਈ ਏਹ ਕਾਨੂੰਨ ਲਿਆਂਦੇ ਹਨ, ਜਿਨ੍ਹਾਂ ਨੂੰ ਵਾਪਸ ਕਰਵਾਇਆ ਜਾਵੇਗਾ। ਇਸ ਮੌਕੇ ਕਰਤਾਰ ਸਿੰਘ, ਰਾਮ ਆਸਰਾ, ਹਰਫੂਲ ਮਸੀਹ, ਰਾਮ ਅਵਧ, ਕੇਵਲ ਸਿੰਘ, ਭਜਨ ਸਿੰਘ, ਗੁਰਮੀਤ ਸਿੰਘ, ਰਾਮਜੀ ਦਾਸ, ਵਿਨੋਦ ਸਿੰਘ, ਬਲਸ਼ੇਰ ਸਿੰਘ, ਰਣਧੀਰ ਸਿੰਘ, ਪ੍ਰੇਮ ਸਿੰਘ, ਜਗਮੋਹਣ ਸਿੰਘ, ਅਮਿਤ ਕੁਮਾਰ, ਦੀਪਕ, ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ ਅਤੇ ਵੱਡੀ ਗਿਣਤੀ ਚ ਹੋਰ ਮੁਲਾਜਮ ਹਾਜ਼ਰ ਸਨ।