ਗਲੀ ’ਚ ਖੜ੍ਹਾ ਬਜ਼ੁਰਗ ਦਾ ਮੋਟਰਸਾਈਕਲ ਚੋਰੀ
ਗਲੀ ਵਿੱਚ ਖੜਾ ਬਜ਼ੁਰਗ ਦਾ ਮੋਟਰਸਾਈਕਲ ਚੋਰੀ
Publish Date: Tue, 03 Mar 2026 07:50 PM (IST)
Updated Date: Wed, 04 Mar 2026 04:12 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਡਾਬਾ ਰੋਡ ’ਤੇ ਪੈਟਰੋਲ ਪੰਪ ਵਾਲੀ ਗਲੀ ’ਚ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ। ਇਸ ਮਾਮਲੇ ਸੰਬੰਧੀ ਥਾਣਾ-6 ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੁਹਾਰਾ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪੈਟਰੋਲ ਪੰਪ ਵਾਲੀ ਗਲੀ ਵਿੱਚ ਆਪਣਾ ਸਪਲੈਂਡਰ ਮੋਟਰਸਾਈਕਲ ਖੜਾ ਕੀਤਾ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ। ਉਧਰ, ਇਸ ਮਾਮਲੇ ’ਚ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਅਣਪਛਾਤੇ ਚੋਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।