ਪਾਇਨੀਅਰ ਸਕੂਲ ਗੱਜਣਮਾਜਰਾ ਵਿਖੇ ਈਦ-ਉਲ-ਫਿਤਰ ਮਨਾਇਆ
ਪਾਇਨੀਅਰ ਸਕੂਲ ਗੱਜਣਮਾਜਰਾ ਵਿਖੇ ਈਦ-ਉਲ-ਫਿਤਰ ਮਨਾਇਆ
Publish Date: Sat, 21 Mar 2026 07:14 PM (IST)
Updated Date: Sun, 22 Mar 2026 04:14 AM (IST)
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪਾਇਨੀਅਰ ਕਾਨਵੈਂਟ ਸਕੂਲ, ਗੱਜਣਮਾਜਰਾ ਵਿਖੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਸਕੂਲ ਅਤੇ ਕਾਲਜ ਦੇ ਸਮੁੱਚੇ ਮੁਸਲਿਮ ਸਟਾਫ਼ ਨਾਲ ਈਦ-ਉਲ-ਫਿਤਰ ਦਾ ਮੁਬਾਰਕ ਮੌਕਾ ਬੇਹੱਦ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਵੱਲੋਂ ਸਮੁੱਚੇ ਮੁਸਲਿਮ ਸਟਾਫ ਨੂੰ ਈਦ ਦੀ ਮੁਬਾਰਕਵਾਦ ਦਿੱਤੀ ਗਈ ਤੇ ਉਨ੍ਹਾਂ ਸਮੁੱਚੇ ਕਾਲਜ ਅਤੇ ਸਕੂਲ਼ ਦੇ ਮੁਸਲਿਮ ਸਟਾਫ਼ ਨੂੰ ਗੁਲਦਸਤੇ, ਮਠਿਆਈ ਤੇ ਸੁਚੱਜੇ ਤੋਹਫ਼ੇ ਭੇਟ ਕਰ ਕੇ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸਦਭਾਵਨਾ, ਸ਼ੁਕਰਗੁਜ਼ਾਰੀ ਤੇ ਏਕਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੁੱਚੇ ਮੁਸਲਿਮ ਸਟਾਫ਼ ਵਲੋਂ ਬੇਹੱਦ ਉਤਸਾਹ ਨਾਲ ਇਹ ਦਿਨ ਮਨਾਇਆ ਗਿਆ ਤੇ ਉਨ੍ਹਾਂ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਖ਼ਾਸ ਤੌਰ ਤੇ ਪ੍ਰਿੰਸੀਪਲ ਡਾ. ਮੰਡੇਰ ਦਾ ਇਸ ਦਿਨ ਨੂੰ ਵਿਸ਼ੇਸ਼ ਤੌਰ ’ਤੇ ਮਨਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸਮੁੱਚੇ ਮੁਸਲਿਮ ਸਟਾਫ਼ ਵਲੋਂ ਇਕ ਦੂਜੇ ਨੂੰ ਵੀ ਈਦ ਉੱਲ ਫਿਤਰ ਦੀ ਮੁਬਾਰਕਵਾਦ ਦਿੱਤੀ ਗਈ।