ਮੀਂਹ ਦੌਰਾਨ ਨਿਗਮ ਕਮਿਸ਼ਨਰ ਨੇ ਰੈਣ ਬਸੇਰੇ ਦੇ ਪ੍ਰਬੰਧਾਂ ਦੀ ਕੀਤੀ ਚੈਕਿੰਗ
ਮੀਂਹ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਰੈਣ ਬਸੇਰੇ ਦਾ ਪ੍ਰਬੰਧਾਂ ਦੀ ਕੀਤੀ ਚੈਕਿੰਗ
Publish Date: Thu, 19 Mar 2026 10:51 PM (IST)
Updated Date: Fri, 20 Mar 2026 04:17 AM (IST)

* ਹਾਲਾਤ ਨਹੀਂ ਮਿਲੇ ਤਸੱਲੀਬਖਸ਼, ਅਧਿਕਾਰੀਆਂ ਤੋਂ ਮੰਗਿਆ ਸਪੱਸ਼ਟੀਕਰਨ ਫੋਟੋ 32, 33 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੀਆਂ ਜ਼ਿਆਦਤਰ ਸੜਕਾਂ ’ਤੇ ਰੋਜ਼ਾਨਾਂ ਹੀ ਬੇਘਰੇ ਲੋਕਾਂ ਰਾਤਾਂ ਕੱਟਣ ਲਈ ਮਜਬੂਰ ਹਨ ਤੇ ਵੀਰਵਾਰ ਸਵੇਰ ਤੋਂ ਪੈ ਰਹੇ ਮੀਂਹ ਨੇ ਇਨ੍ਹਾਂ ਬੇਘਰੇ ਲੋਕਾਂ ਲਈ ਰਾਤ ਕੱਟਣੀ ਮੁਸ਼ਕਲ ਕਰ ਦਿੱਤੀ। ਮੌਸਮ ਤੇ ਸੜਕਾਂ ਤੇ ਬੇਘਰੇ ਲੋਕਾਂ ਦੇ ਹਲਾਤਾਂ ਨੂੰ ਦੇਖਦਿਆਂ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਰੈਣ ਬਸੇਰਿਆਂ ਦੇ ਪ੍ਰਬੰਧ ਦੇਖਣ ਲਈ ਵੀਰਵਾਰ ਰਾਤ ਅਚਾਨਕ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਤੁਰੰਤ ਰੈਣ ਬਸੇਰਿਆਂ ਦੇ ਪ੍ਰਬੰਧਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਮੌਕੇ ’ਤੇ ਬੁਲਾਇਆ। ਚੈਕਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਕਿਹਾ ਕਿ ਰੈਣ ਬਸੇਰੇ ਦੇ ਪ੍ਰਬੰਧ ਤਸੱਲੀਬਖਸ਼ ਨਹੀਂ ਸਨ ਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਰੈਣ ਬਸੇਰਿਆਂ ਦੀ ਸਹੀ ਢੰਗ ਨਾਲ ਦੇਖਭਾਲ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਸ ਸੰਦਰਭ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬੇਘਰੇ ਲੋਕਾਂ ਦੇ ਰਾਤ ਕੱਟਣ ਲਈ ਜੋ ਬਸੇਰੇ ਬਣਾਏ ਹਨ ਉਨ੍ਹਾਂ ’ਚ ਕਿਸੇ ਤਰ੍ਹਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦੀ ਨਿਯਮਤ ਤੌਰ ਤੇ ਨਿਗਰਾਨੀ ਕਰ ਰਹੇ ਹਨ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਮੀਨੀ ਪੱਧਰ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਅਜਿਹੇ ਹੋਰ ਅਚਨਚੇਤ ਨਿਰੀਖਣ ਕਰਨਗੇ।