ਘਰੇਲੂ ਗੈਸ ਨਾ ਮਿਲਣ ਕਾਰਨ ਮਜ਼ਦੂਰ ਵਰਗ ਲੱਕੜਾਂ ਲੱਭ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ
ਘਰੇਲੂ ਗੈਸ ਨਾ ਮਿਲਣ ਕਾਰਨ ਮਜ਼ਦੂਰ ਵਰਗ ਲੱਕੜਾਂ ਲੱਭ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ
Publish Date: Wed, 01 Apr 2026 09:18 PM (IST)
Updated Date: Wed, 01 Apr 2026 09:22 PM (IST)
ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਫੈਕਟਰੀਆਂ ’ਚ ਕੰਮ ਕਰ ਰਹੇ ਪਰਵਾਸੀ ਮਜ਼ਦੂਰਾਂ ਨੂੰ ਖਾਣਾ ਬਣਾਉਣ ਲਈ ਘਰੇਲੂ ਗੈਸ ਸਿਲੰਡਰ ਨਾ ਮਿਲਣ ਕਰ ਕੇ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਲਣ ਇਕੱਠਾ ਕਰ ਕੇ ਲਿਜਾ ਰਹੇ ਪਰਵਾਸੀ ਮਜ਼ਦੂਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਖਾਣਾ ਬਣਾਉਣ ਲਈ ਗੈਸ ਨਾ ਮਿਲਣ ਕਾਰਨ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਰਾਤ ਵੇਲੇ ਆਪਣੀ ਡਿਊਟੀ ਕਰ ਰਹੇ ਹਾਂ ਤਾਂ ਸਵੇਰ ਸਮੇਂ ਖਾਲੀ ਪਏ ਪਲਾਟਾਂ ਤੇ ਦਰਿਆ ਦੇ ਕੰਢਿਓਂ ਸੁੱਕੇ ਬੂਟਿਆਂ ਨੂੰ ਇਕੱਠਾ ਕਰ ਕੇ ਆਪਣਾਂ ਖਾਣਾ ਬਣਾ ਕੇ ਸਮਾਂ ਗੁਜ਼ਾਰ ਰਹੇ ਹਾਂ। ਉਨ੍ਹਾਂ ਕਿਹਾ ਸਰਕਾਰ ਵੱਲੋਂ ਪਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਖਾਣਾ ਬਣਾਉਣ ਲਈ ਕੈਰੋਸੀਨ (ਮਿੱਟੀ ਦੇ ਤੇਲ) ਦਾ ਜ਼ਰੂਰ ਪ੍ਰਬੰਧ ਕੀਤਾ ਜਾਵੇ ਤਾਂ ਕਿ ਸਾਨੂੰ ਖਾਣਾ ਬਣਾਉਣ ’ਚ ਕੋਈ ਪਰੇਸ਼ਾਨੀ ਨਾ ਆਵੇ।