ਬੇਕਾਬੂ ਕਾਰ ਪੁਲ਼ੀ ਨਾਲ ਵੱਜਣ ’ਤੇ ਸੜ ਕੇ ਸਵਾਹ, ਜਾਨੀ ਬਚਾਅ
ਸੰਘਣੀ ਧੁੰਦ ਕਾਰਨ ਬੇਕਾਬੂ ਕਾਰ ਪੁੱਲੀ ਨਾਲ ਵੱਜਣ ਤੇ ਪਲਾ ਵਿੱਚ ਸੜ ਕੇ ਸਵਾਹ, ਜਾਨੀ ਨੁਕਸਾਨ ਤੋ ਬਚਾਅ
Publish Date: Wed, 21 Jan 2026 07:40 PM (IST)
Updated Date: Thu, 22 Jan 2026 04:12 AM (IST)
ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਮਾਛੀਵਾੜਾ ਸਾਹਿਬ : ਬੀਤੀ ਕੱਲ੍ਹ ਦੀ ਸਵੇਰ ਤੜਕਸਾਰ ਕਰੀਬ ਸਾਢੇ ਚਾਰ ਵਜੇ ਵਾਪਰੇ ਇੱਕ ਭਿਆਨਕ ਹਾਦਸੇ ’ਚ ਕਰੇਟਾ ਕਾਰ ਪਲ ਵਿੱਚ ਹੀ ਬੁਰੀ ਤਰਾਂ ਸੜ ਕੇ ਸਵਾਹ ਹੋ ਗਈ। ਹਾਲਾਂਕਿ ਜਾਨੀ ਨੁਕਸਾਨ ਤੋ ਫਿਲਹਾਲ ਬਚਾਅ ਰਿਹਾ ਪਰ ਚਾਲਕ ਦੀ ਮੁਸਤੈਦੀ ਨਾਲ ਕਾਰ ’ਚ ਪਿਆ ਹੋਰ ਲੱਖਾ ਦੀ ਕੀਮਤ ਦਾ ਸਮਾਨ ਵੀ ਸੁੱਰਖਿਅਤ ਬਾਹਰ ਕੱਢ ਲਿਆ ਗਿਆ।.ਪਿੰਡ ਜਿਉਣੇਵਾਲ ਨਿਵਾਸੀ ਇੰਦਰਬਾਵਾ ਆਪਣੇ ਸਾਥੀ ਨਾਲ ਕਿਸੇ ਕੰਮ ਰਾਜਪੁਰਾ ਜਾ ਰਹੇ ਸਨ ਕਿ ਅਚਾਨਕ ਫਤਿਹਗੜ ਜੱਟਾਂ ਕੋਲ ਕੋਈ ਜਾਨਵਰ ਸੜਕ ਤੋਂ ਪਾਰ ਹੋ ਗਿਆ ਤੇ ਸੰਘਣੀ ਧੁੰਦ ਕਰ ਕੇ ਕੁਝ ਸਾਫ ਦਿਖਾਈ ਨਾ ਦਿੱਤਾ ਤੇ ਕਾਰ ਇਕਦਮ ਅੱਗੇ ਪੁਲ਼ੀ ਨਾਲ ਟਕਰਾ ਗਈ ਤੇ ਅਚਾਨਕ ਅੱਗ ਨੇ ਕਾਰ ਨੂੰ ਲਪੇਟ ਵਿੱਚ ਲੈ ਲਿਆ। ਹਾਲਾਂਕਿ ਕਾਰ ਸਵਾਰਾਂ ਨੇ ਫੁਰਤੀ ਨਾਲ ਕੈਮਰਿਆਂ ਤੇ ਲੈਪਟਾਪ ਨੂੰ ਬਾਹਰ ਕੱਢਿਆ ਤੇ ਦੇਖਦੇ ਹੀ ਦੇਖਦੇ ਕਰੇਟਾ ਕਾਰ ਪੂਰੀ ਤਰਾ ਸੜ ਗਈ। ਕਾਰ ਚਾਲਕ ਮੁਤਾਬਿਕ ਉਹ ਫੋਟੋ ਗੑਾਫੀ ਤੋਂ ਇਲਾਵਾ ਸੱਭਿਆਚਾਰਕ ਮੇਲਿਆਂ ਵਿੱਚ ਲਾਈਵ ਸ਼ੋਅਜ਼ ਕਰਦੇ ਹਨ ਤੇ ਹਾਦਸੇ ਵਾਲੇ ਦਿਨ ਵੀ ਉਹ ਕਿਸੇ ਪੑੋਗਰਾਮ ’ਤੇ ਹੀ ਜਾ ਰਹੇ ਸਨ।