ਨਸ਼ੇ ਦਾ ਸੇਵਨ ਕਰ ਰਿਹਾ ਵਿਅਕਤੀ ਗ੍ਰਿਫ਼ਤਾਰ
ਨਸ਼ੇ ਦਾ ਸੇਵਨ ਕਰ ਰਿਹਾ ਵਿਅਕਤੀ ਗ੍ਰਿਫ਼ਤਾਰ
Publish Date: Mon, 12 Jan 2026 07:58 PM (IST)
Updated Date: Mon, 12 Jan 2026 08:00 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਪਿੰਡ ਗੋਬਿੰਦਗੜ ਇਲਾਕੇ ਵਿੱਚ ਆਬਾਦ ਪਲਾਟ ਅੰਦਰ ਲੁਕ ਕੇ ਨਸ਼ਾ ਕਰ ਰਹੇ ਵਿਅਕਤੀ ਨੂੰ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜਮ ਦੀ ਪਛਾਣ ਪਿੰਡ ਗੋਬਿੰਦਗੜ੍ਹ ਦੇ ਹੀ ਰਹਿਣ ਵਾਲੇ ਵਿਕਾਸ ਕੁਮਾਰ ਦੇ ਰੂਪ ਵਿੱਚ ਹੋਈ ਹੈ। ਸਹਾਇਕ ਥਾਣੇਦਾਰ ਜੁਗਿੰਦਰ ਪਾਲ ਦੇ ਬਿਆਨ ਉੱਪਰ ਪੁਲਿਸ ਨੇ ਮੁਲਜ਼ਮ ਖਿਲਾਫ਼ ਪਰਚਾ ਦਰਜ ਕਰਕੇ ਉਸ ਦਿਨ ਨਸ਼ਾ ਪ੍ਰਾਪਤ ਕਰਨ ਦੇ ਸਰੋਤਾਂ ਬਾਰੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਜੋਗਿੰਦਰ ਪਾਲ ਮੁਤਾਬਕ ਪਿੰਡ ਗੋਬਿੰਦਗੜ ਵੱਲ ਜਾਂਦੀ ਸੜਕ ਕੋਲ ਮਠਿਆਈ ਫੈਕਟਰੀ ਦੇ ਨਾਲ ਹੀ ਇੱਕ ਬੇਅਬਾਦ ਖਾਲੀ ਪਲਾਟ ਵਿੱਚ ਇੱਕ ਸ਼ੱਕੀ ਵਿਅਕਤੀ ਬੈਠਾ ਵਿਖਾਈ ਦਿੱਤਾ। ਜਦੋਂ ਪੁਲਿਸ ਨੇ ਨਜ਼ਦੀਕ ਜਾ ਕੇ ਵੇਖਿਆ, ਤਾਂ ਉਕਤ ਵਿਅਕਤ ਕੀ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿੱਚ ਲੈ ਕੇ ਸ਼ੁਰੂਆਤੀ ਪੜਤਾਲ ਦੌਰਾਨ ਉਸ ਦੇ ਕਬਜ਼ੇ ਵਿੱਚੋਂ 20 ਰੁਪਏ ਦਾ ਸੜਿਆ ਹੋਇਆ ਨੋਟ, ਸਿਲਵਰ ਪੰਨੀ ਅਤੇ ਇੱਕ ਲਾਈਟਰ ਬਰਾਮਦ ਕੀਤਾ ਹੈ। ਪੁਲਿਸ ਨੂੰ ਆਸ ਹੈ ਕਿ ਵਧੇਰੇ ਪੁੱਛ ਵਿੱਚ ਦੌਰਾਨ ਉਸ ਦੇ ਸੰਪਰਕ ਵਿੱਚ ਨਸ਼ਾ ਤਸਕਰਾਂ ਸਬੰਧੀ ਅਹਮ ਸੁਰਾਗ ਹੱਥ ਲੱਗਣਗੇ।