ਘਰੋਂ 30 ਹਜ਼ਾਰ ਦੀ ਨਕਦੀ ਲੁੱਟੀ, ਵਿਰੋਧ ਕਰਨ ’ਤੇ ਮਾਲਕਣ ’ਤੇ ਹਮਲਾ, ਮਾਮਲਾ ਦਰਜ
ਡਰਾਈਵਰ ਨੇ ਨਕਾਬ ਪਾ ਕੇ ਮਾਲਕ ਦੇ ਘਰ ਕੀਤੀ ਲੁੱਟ ਵਿਰੋਧ ਕਰਨ ’ਤੇ ਮਾਲਕਣ ’ਤੇ ਕੀਤਾ ਹਮਲਾ
Publish Date: Wed, 22 Apr 2026 09:05 PM (IST)
Updated Date: Thu, 23 Apr 2026 04:10 AM (IST)

-ਨੌਕਰ ਨੇ ਮਾਲਕ ਦੇ ਭਰੋਸੇ ਦਾ ਕੀਤਾ ਕਤਲ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਵਿੱਚ ਲੁੱਟ ਦੀ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ ਬਲਕਿ ਕਾਰੋਬਾਰੀ ਦੇ ਡਰਾਈਵਰ ਨੇ ਹੀ ਦਿੱਤਾ। ਮੁਲਜ਼ਮ ਨੇ ਨਕਾਬ ਪਹਿਣ ਕੇ ਨਾ ਸਿਰਫ ਵਾਰਦਾਤ ਨੂੰ ਅੰਜਾਮ ਦੇਣ ਆਇਆ ਬਲਕਿ ਉਸ ਨੇ ਘਰ ਦੀ ਮਾਲਕਨ ਤੇ ਹਮਲਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ। ਮੁਲਸ਼ਮ ਨੇ ਔਰਤ ਨੂੰ ਡਰਾਉਣ ਲਈ ਉਸ ਨੂੰ ਚਾਕੂ ਵੀ ਦਿਖਾਇਆ। ਥਾਣਾ ਪੀਏਯੂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆ ਸਾਊਥ ਸਿਟੀ ਦੇ ਰਹਿਣ ਵਾਲੇ ਇੰਦਰਜੀਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਸੌਰਵ ਗਰਚਾ ਨਾਂ ਦੇ ਨੌਜਵਾਨ ਨੂੰ ਲਗਭਗ ਇੱਕ ਸਾਲ ਪਹਿਲਾਂ ਆਪਣੇ ਘਰ ਵਿੱਚ ਡਰਾਈਵਰ ਵਜੋਂ ਰੱਖਿਆ ਸੀ। ਕੁਝ ਦਿਨ ਪਹਿਲਾਂ ਉਸਨੇ ਆਪਣੀ ਤਬੀਅਤ ਖ਼ਰਾਬ ਹੋਣ ਦਾ ਬਹਾਨਾ ਬਣਾਇਆ ਤੇ ਛੁੱਟੀ ਲੈ ਕੇ ਘਰ ਤੋਂ ਚਲਾ ਗਿਆ, ਪਰ ਇਹ ਸਾਰਾ ਕੁਝ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਸ਼ਿਕਾਇਤ ਮੁਤਾਬਕ, ਉਸੇ ਦਿਨ ਬਾਅਦ ਵਿੱਚ ਇੱਕ ਨਕਾਬਪੋਸ਼ ਵਿਅਕਤੀ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਕਮਰੇ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚੋਂ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਚੁੱਕ ਕੇ ਲਿਜਾਣ ਲਗਾ ਜਦੋਂ ਘਰ ਦੀ ਮਾਲਕਣ ਨੇ ਉਸ ਨੂੰ ਦੇਖ ਲਿਆ ਅਤੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਔਰਤ ਜ਼ਖ਼ਮੀ ਹੋ ਗਈ। ਦੋਸ਼ੀ ਨੇ ਚਾਕੂ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। -ਸੀਸੀਟੀਵੀ ਕੈਮਰੇ ਦੇ ਜਰੀਏ ਹੋਈ ਮੁਲਜ਼ਮ ਦੀ ਸ਼ਨਾਖਤ ਘਟਨਾ ਤੋਂ ਬਾਅਦ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਨਕਾਬ ਹੋਣ ਦੇ ਬਾਵਜੂਦ ਦੋਸ਼ੀ ਦੀ ਡੀਲ ਡੌਲ ਤੇ ਹਰਕਤਾਂ ਤੋਂ ਇਹ ਸਾਫ਼ ਹੋ ਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੋਰ ਕੋਈ ਨਹੀਂ, ਸਗੋਂ ਡਰਾਈਵਰ ਸੌਰਵ ਗਰਚਾ ਹੀ ਸੀ। ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਕਵਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਪਰਿਵਾਰ ਨੂੰ ਯਕੀਨ ਦਿਵਾਇਆ ਹੈ ਕਿ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।