ਹਸਪਤਾਲ ਦੀ ਰਿਸੈਪਸ਼ਨਿਸਟ ਕੋਲੋਂ ਪੈਸੇ ਖੋਹ ਕੇ ਡਰਾਈਵਰ ਹੋਇਆ ਫਰਾਰ, ਮੁਲਜ਼ਮ ਦੇ ਖਿਲਾਫ਼ ਮੁਕੱਦਮਾ ਦਰਜ
ਹਸਪਤਾਲ ਦੀ ਰਿਸੈਪਸ਼ਨਿਸਟ ਕੋਲੋਂ ਪੈਸੇ ਖੋਹ ਕੇ ਡਰਾਈਵਰ ਹੋਇਆ ਫਰਾਰ
Publish Date: Sat, 28 Feb 2026 06:43 PM (IST)
Updated Date: Sat, 28 Feb 2026 06:46 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸੋਬਤੀ ਹਸਪਤਾਲ ਚੋਣ ਨੌਕਰੀ ਤੋਂ ਕੱਢੇ ਜਾਣ ’ਤੇ ਡਰਾਈਵਰ ਇਸ ਕਦਰ ਭੜਕ ਗਿਆ ਕਿ ਉਹ ਰਿਸੈਪਸ਼ਨਿਸਟ ਕੋਲੋਂ 33 ਹਜਾਰ 500 ਰੁਪਏ ਖੋਹ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਸੋਬਤੀ ਹਸਪਤਾਲ ਦੀ ਮੁਲਾਜ਼ਮ ਆਂਚਲ ਦੀ ਸ਼ਿਕਾਇਤ ’ਤੇ ਜੈਪੁਰਾ ਰੋਡ ਦੋਰਾਹਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ 8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਆਂਚਲ ਨੇ ਦੱਸਿਆ ਗੁਰਪ੍ਰੀਤ ਸਿੰਘ ਹਸਪਤਾਲ ਵਿੱਚ ਬਤੌਰ ਡਰਾਈਵਰ ਨੌਕਰੀ ਕਰਦਾ ਸੀ। ਕਿਸੇ ਕਾਰਨ ਦੇ ਚੱਲਦਿਆਂ ਡਾਕਟਰ ਸੋਬਤੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਘਟਨਾ ਤੋਂ ਡਰਾਈਵਰ ਬੇਹੱਦ ਖਫਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨੀ ਦੁਪਹਿਰੇ ਸਵਾ 3 ਵਜੇ ਦੇ ਕਰੀਬ ਉਹ ਰਿਸੈਪਸ਼ਨ ’ਤੇ ਖੜ੍ਹ ਕੇ ਕੈਸ਼ ਗਿਣ ਰਹੀ ਸੀ। ਇਸੇ ਦੌਰਾਨ ਡਰਾਈਵਰ ਗੁਰਪ੍ਰੀਤ ਸਿੰਘ ਉਸ ਦੇ ਹੱਥ ਚੋਂ 33 ਹਜਾਰ 500 ਰੁਪਏ ਖੋਹ ਕੇ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਏਐਸਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅੰਚਲ ਦੀ ਸ਼ਿਕਾਇਤ ’ਤੇ ਮੁਲਜ਼ਮ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।