Ludhiana News : ਟਰੈਕਟਰ ਪਾਰਟਸ ਨਾਲ ਭਰਿਆ ਟਰੱਕ ਲੈ ਕੇ ਡਰਾਈਵਰ ਫ਼ਰਾਰ, ਪੁਲਿਸ ਵੱਲੋਂ ਕੇਸ ਦਰਜ
92 ਲੱਖ ਦੀ ਕੀਮਤ ਦੇ ਟਰੈਕਟਰ ਪਾਰਟਸ ਨਾਲ ਭਰਿਆ ਟਰੱਕ ਲੈ ਕੇ ਇੱਕ ਨੌਜਵਾਨ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਟਰਾਂਸਪੋਰਟ ਹਰਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ ਤੇ ਅੰਮ੍ਰਿਤਸਰ ਦੇ ਵਾਸੀ ਜੱਗੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 28 Feb 2026 03:04 PM (IST)
Updated Date: Sat, 28 Feb 2026 03:06 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ - 92 ਲੱਖ ਦੀ ਕੀਮਤ ਦੇ ਟਰੈਕਟਰ ਪਾਰਟਸ ਨਾਲ ਭਰਿਆ ਟਰੱਕ ਲੈ ਕੇ ਇੱਕ ਨੌਜਵਾਨ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਟਰਾਂਸਪੋਰਟ ਹਰਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ ਤੇ ਅੰਮ੍ਰਿਤਸਰ ਦੇ ਵਾਸੀ ਜੱਗੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਹਰਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਨਿਊ ਮੋਗਾ ਲੋਜਿਸਟਿਕ ਨਾਮ ਦੀ ਟਰਾਂਸਪੋਰਟ ਕੰਪਨੀ ਚਲਾਉਂਦੇ ਹਨ। ਬੀਤੇ ਦਿਨ ਉਹਨਾਂ ਨੇ ਜੀਐਨਏ ਫੈਕਟਰੀ ਮੈਤੀਆਣਾ ਜਿਲ੍ਾ ਹੁਸ਼ਿਆਰਪੁਰ ਤੋਂ ਟਰੈਕਟਰ ਪਾਰਟਸ ਟਰੱਕ ਵਿੱਚ ਲੋੜ ਕਰਵਾ ਕੇ ਹੈਦਰਾਬਾਦ ਲਈ ਰਵਾਨਾ ਕੀਤੇ। ਲੁਧਿਆਣਾ ਦੇ ਪਿੰਡ ਪਵਾਂ ਦੇ ਕੋਲ ਪਹੁੰਚਦੇ ਹੀ ਡਰਾਈਵਰ ਪ੍ਰਦੀਪ ਸਿੰਘ ਕੰਡਕਟਰ ਜੱਗੀ ਨੂੰ ਟਰੱਕ ਵਿੱਚ ਛੱਡ ਕੇ ਕਮਰੇ ਵਿੱਚ ਜਾ ਕੇ ਸੌ ਗਿਆ।
27 ਫਰਵਰੀ ਸਵੇਰ ਨੂੰ ਜਿਵੇਂ ਹੀ ਉਹ ਹੈਦਰਾਬਾਦ ਵੱਲ ਰਵਾਨਾ ਹੋਣ ਲੱਗਿਆ ਤਾਂ ਉਸਦੇ ਹੋਸ਼ ਉੱਡ ਗਏ। ਕਮਰੇ ਚੋਂ ਨਿਕਲਦੇ ਪ੍ਰਦੀਪ ਸਿੰਘ ਨੇ ਦੇਖਿਆ ਕਿ ਟਰੱਕ ਗਾਇਬ ਹੋ ਚੁੱਕਾ ਸੀ। ਸ਼ਿਕਾਇਤ ਕਰਤਾ ਹਰਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸਨੂੰ ਪੂਰਾ ਯਕੀਨ ਹੈ ਕਿ ਉਸਦਾ ਟਰੱਕ ਅਤੇ ਮਾਲ ਜੱਗੀ ਨੇ ਚੋਰੀ ਕੀਤਾ ਹੈ। ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹਰਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ ਤੇ ਜੱਗੀ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।