ਕੁੰਦਨ ਵਿਦਿਆ ਮੰਦਰ ਦੀ ਦ੍ਰਿਸ਼ਟੀ ਮਨੋਚਾ ਨੇ ਹਾਸਲ ਕੀਤੇ 94. ਫੀਸਦੀ ਅੰਕ
ਕੁੰਦਨ ਵਿਦਿਆ ਮੰਦਰ ਦੀ ਦ੍ਰਿਸ਼ਟੀ ਮਨੋਚਾ ਨੇ ਹਾਸਿਲ ਕੀਤੇ 94. ਫੀਸਦੀ ਅੰਕ
Publish Date: Wed, 15 Apr 2026 10:30 PM (IST)
Updated Date: Thu, 16 Apr 2026 04:10 AM (IST)
ਫੋਟੋ 58 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਕੁੰਦਨ ਵਿਦਿਆ ਮੰਦਰ ਦੀ ਹੋਣਹਾਰ ਵਿਦਿਆਰਥਣ ਦ੍ਰਿਸ਼ਟੀ ਮਨੋਚਾ ਨੇ ਸੀਬੀਐੱਸਈ 10ਵੀਂ ਦੇ ਸੈਸ਼ਨ 1 ਨਤੀਜਿਆਂ ’ਚ 94 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਦ੍ਰਿਸ਼ਟੀ ਮਨੋਚਾ ਦੇ ਪਿਤਾ ਮਨੀਸ਼ ਮਨੋਚਾ ਤੇ ਮਾਤਾ ਅੰਜਲੀ ਮਨੋਚਾ ਨੇ ਆਪਣੀ ਧੀ ਦੀ ਸਫਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਸ ਦੀ ਇਸ ਕਾਮਯਾਬੀ ਨਾਲ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ ਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਾ ਤਾਤਾਂ ਲੱਗਿਆ ਹੋਇਆ ਹੈ। ਸਕੂਲ ਦੇ ਅਧਿਆਪਕਾਂ ਨੇ ਵੀ ਦ੍ਰਿਸ਼ਟੀ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ ਤੇ ਉਸ ਦੇ ਚੰਗੇ ਭਵਿੱਖ ਲਈ ਦੁਆਵਾਂ ਦਿੱਤੀਆਂ। ਦ੍ਰਿਸ਼ਟੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ। ਦ੍ਰਿਸ਼ਟੀ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਸਮਾਜ ਦੀ ਸੇਵਾ ਕਰਨਾ ਉਸਦਾ ਮੁੱਖ ਉਦੇਸ਼ ਹੈ।