ਰਿਸ਼ਤਿਆਂ ਦੇ ਇਰਦ ਗਿਰਦ ਡਾ. ਮੰਡੇਰ ਵੱਲੋਂ ਰਿਲੀਜ਼
ਰਿਸ਼ਤਿਆਂ ਦੇ ਇਰਦ ਗਿਰਦ ਡਾ. ਮੰਡੇਰ ਵੱਲੋ ਲੋਕ ਅਰਪਣ
Publish Date: Mon, 09 Feb 2026 07:08 PM (IST)
Updated Date: Tue, 10 Feb 2026 04:08 AM (IST)
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ
ਜੌੜੇਪੁਲ : ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਪ੍ਰਿੰਸੀਪਲ ਡਾ. ਜਗਦੀਪ ਕੌਰ ਆਹੂਜਾ ਵੱਲੋਂ ਆਪਣੀ 12ਵੀਂ ਪੁਸਤਕ ‘ਰਿਸ਼ਤਿਆਂ ਦੇ ਇਰਦ ਗਿਰਦ’ ਇੱਕ ਸਾਦੇ ਅਤੇ ਪਰਭਵਸਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਾਲਜ ਡਾਇਰੈਕਟਰ ‘ਡਾ. ਪਰਮਿੰਦਰ ਕੌਰ ਮੰਡੇਰ’ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਡਾ. ਅਹੂਜਾ ਦੀ ਕਿਤਾਬ ਦੀ ਘੁੰਡ ਚੁਕਾਈ ਕੀਤੀ। ਉਪਰੰਤ ਡਾ. ਜਗਦੀਪ ਕੌਰ ਨੇ ਆਪਣੇ ਕਾਵਿ ਸੰਗ੍ਰਹਿ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਕਿਉਂਕਿ ਇਸ ਵਿੱਚ ਉਨ੍ਹਾਂ ਨੇ ਲੱਗਭੱਗ ਹਰ ਉਸ ਵਿਸ਼ੇ ‘ਤੇ ਲਿਖਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਹਿਮੀਅਤ ਹੈ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਪਰਮਿੰਦਰ ਕੌਰ ਮੰਡੇਰ ਜੀ ਨੇ ਡਾ. ਜਗਦੀਪ ਕੌਰ ਆਹੂਜਾ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਮੁਹੰਮਦ ਹਲੀਮ ਸ਼ਿਆਮਾ , ਕੋਆਰਡੀਨੇਟਰ ਡਾ. ਰਾਜੂ ਰੋਸ਼ਾ, ਪੋ੍: ਅਨੂਪਇੰਦਰ, ਪੋ੍: ਨਿਰਮਲਜੀਤ ਕੌਰ, ਪੋ੍. ਮਨਪ੍ਰੀਤ ਕੌਰ, ਪੋ੍. ਰੇਸ਼ਮ ਕੌਰ, ਪੋ੍: ਰਮਨ ਕੁਮਾਰ ਆਦਿ ਹਾਜ਼ਰ ਸਨ। ਸਮੂਹ ਸਟਾਫ਼ ਨੇ ਪ੍ਰਿੰਸੀਪਲ ਡਾ. ਜਗਦੀਪ ਕੌਰ ਆਹੂਜਾ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਚੰਗੀ ਸਿਹਤਯਾਬੀ ਦੀ ਕਾਮਨਾ ਕੀਤੀ।