ਡਾ. ਕਰਨ ਸੋਨੀ ਨੇ ਮੱਲਿਕਾਰਜੁਨ ਖੜਗੇ ਨੂੰ ਪੁਸਤਕ ਭੇਟ ਕੀਤੀ
ਡਾ. ਕਰਨ ਸੋਨੀ ਨੇ ਮੱਲਿਕਾਰਜੁਨ ਖੜਗੇ ਨੂੰ ਪੁਸਤਕ ਭੇਂਟ ਕੀਤੀ
Publish Date: Mon, 05 Jan 2026 07:13 PM (IST)
Updated Date: Tue, 06 Jan 2026 04:09 AM (IST)
ਜਗਦੇਵ ਗਰੇਵਾਲ, ਪੰਜਾਬੀ ਜਾਗਰਣ, ਜੋਧਾਂ : ਮੋਟੀਵੇਸਨਲ ਸਪੀਕਰ ਡਾ. ਕਰਨ ਸੋਨੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕਾਰਜੁਨ ਨਾਲ ਮੁਲਾਕਾਤ ਕਰਕੇ ਆਪਣੀ ਨਵੀਂ ਪੁਸਤਕ ‘ਸ੍ਰੇਸ਼ਠ ਰਾਜਨੀਤਿਕ ਨੇਤਾ ਬਣਨ ਦੀ ਕਲਾ’ ਭੇਟ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਰਨ ਸੋਨੀ ਨੇ ਕਿਹਾ ਕਿ ਉਨ੍ਹਾਂ ਦੀ ਪੁਸਤਕ ਦਾ ਉਦੇਸ਼ ਨੌਜਵਾਨਾਂ ਅਤੇ ਸਮਾਜ ਵਿੱਚ ਨੈਤਿਕ ਨੇਤ੍ਰਤਵ, ਸਕਾਰਾਤਮਕ ਸੋਚ ਅਤੇ ਜਨਹਿਤ ਦੇ ਮੁੱਲਾਂ ਨੂੰ ਪ੍ਰਮੁੱਖਤਾ ਨਾਲ ਉਭਾਰਨਾ ਹੈ। ਇਸ ਮੌਕੇ ਉਨ੍ਹਾਂ ਨੇ ਖੜਗੇ ਦੇ ਵਿਸ਼ਾਲ ਰਾਜਨੀਤਿਕ ਅਨੁਭਵ, ਸਾਦਗੀ ਅਤੇ ਮੁੱਲਨਿਸ਼ਠ ਨੇਤ੍ਰਤਵ ਨੂੰ ਪ੍ਰੇਰਣਾ ਦਾ ਸ੍ਰੋਤ ਦੱਸਦਿਆਂ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਕੀਤਾ। ਇਸ ਮੌਕੇ ਏਆਈਸੀਸੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਡਾ. ਕਰਨ ਸੋਨੀ ਦੇ ਲੇਖਨਕ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਿਚਾਰਧਾਰਾਤਮਕ ਅਤੇ ਮੁੱਲ-ਆਧਾਰਿਤ ਸਾਹਿਤ ਸਮਾਜ ਨੂੰ ਸਹੀ ਦਿਸ਼ਾ ਦਿੰਦਾ ਹੈ। ਉਨ੍ਹਾਂ ਡਾ. ਸੋਨੀ ਨੂੰ ਜਨਹਿਤ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਕੰਮ ਕਰਦੇ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।