ਡਾ. ਗੁਰਮੁਖ ਸਿੰਘ ਗਿੱਲ ਤੀਜੀ ਵਾਰ ਫਿਰ ਬਣੇ ਪ੍ਰਧਾਨ
ਡਾ. ਗੁਰਮੁਖ ਸਿੰਘ ਗਿੱਲ ਤੀਜੀ ਵਾਰ ਫਿਰ ਬਣੇ ਪ੍ਰਧਾਨ
Publish Date: Mon, 02 Mar 2026 08:07 PM (IST)
Updated Date: Mon, 02 Mar 2026 08:07 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਮੈਡੀਕਲ ਪ੍ਰੈਕਟੀਸ਼ਨਜ਼ ਐਸੋਸ਼ੀਏਸ਼ਨ ਪੰਜਾਬ ਬਲਾਕ ਸਾਹਨੇਵਾਲ ਵੱਲੋਂ ਚੋਣ ਇਜਲਾਸ ਸਥਾਨਕ ਜ਼ਿਮੀਂਦਾਰਾਂ ਰੈਸਟੋਰੈਂਟ ਵਿਖੇ ਕਰਵਾਇਆ ਗਿਆ। ਇਸ ਦੌਰਾਨ ਡਾ. ਗੁਰਮੁਖ ਸਿੰਘ ਗਿੱਲ ਨੂੰ ਤੀਜੀ ਵਾਰ ਫਿਰ ਬਲਾਕ ਸਾਹਨੇਵਾਲ ਦਾ ਪ੍ਰਧਾਨ ਚੁਣਿਆ ਗਿਆ। ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਸੂਬਾ ਪ੍ਰੈੱਸ ਸਕੱਤਰ ਡਾ. ਰਜੇਸ਼ ਕੁਮਾਰ ਰਾਜੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਹਨਾਂ ਨਾਲ ਡਾ. ਅਵਤਾਰ ਸਿੰਘ ਲਸਾੜਾ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਡਾ. ਸੁਖਵਿੰਦਰ ਸਿੰਘ ਅਟਵਾਲ, ਜ਼ਿਲ੍ਹਾ ਕੈਸ਼ੀਅਰ ਡਾ. ਬਲਜਿੰਦਰ ਸਿੰਘ ਰਾੜਾ ਸਾਹਿਬ, ਡਾ. ਅਮਰੀਕ ਸਿੰਘ ਦਿਓਲ ਸੀਨੀਅਰ ਮੀਤ ਪ੍ਰਧਾਨ, ਡਾ. ਕੁਲਵੰਤ ਸਿੰਘ ਮਦਨੀਪੁਰ, ਡਾ. ਹਰਬੰਸ ਸਿੰਘ, ਡਾ. ਮੇਵਾ ਸਿੰਘ, ਡਾ.ਜਗਵਿੰਦਰ ਸਿੰਘ ਰਾਜੂ (ਮਨੀਲਾ ਵਾਲੇ) ਹਾਜ਼ਰ ਸਨ। ਇਜਲਾਸ ਦੌਰਾਨ ਮੈਂਬਰਾਂ ਵੱਲ਼ੋਂ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ ਗਿਆ। ਡਾ. ਕਾਲਖ ਤੇ ਡਾ. ਰਾਜੂ ਨੇ ਕਿਹਾ ਕਿ ਸਾਹਨੇਵਾਲ ਬਲਾਕ ਹਮੇਸ਼ਾ ਮਾਨਵਤਾ ਦੀ ਸੇਵਾ ’ਚ ਅੱਗੇ ਰਿਹਾ ਹੈ, ਜਿਵੇਂ ਕਿ ਹੜ੍ਹ ਪੀੜਤ ਇਲਾਕਿਆਂ ’ਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਤੇ ਸਕੂਲਾਂ ’ਚ ਬੱਚਿਆਂ ਲਈ ਕਾਪੀਆਂ ਕਿਤਾਬਾਂ ਫਰੀ ਵੰਡੀਆਂ ਗਈਆਂ ਅਤੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਸੀ। ਡਾ. ਜੈਵੀਰ ਸਿੰਘ ਸਰਜਨ ਹੰਝਣ ਹਸਪਤਾਲ ਲੁਧਿਆਣਾ ਵੱਲੋਂ ਰੋਬਟਿਕ ਸਰਜਰੀ ਬਾਰੇ ਦੱਸਿਆ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਡਾ. ਗੁਰਮੁਖ ਸਿੰਘ ਗਿੱਲ ਨੂੰ ਬਲਾਕ ਸਾਹਨੇਵਾਲ ਦਾ ਪ੍ਰਧਾਨ, ਡਾ. ਜਗਤਾਰ ਸਿੰਘ ਹੀਰਾ ਨੂੰ ਕੈਸ਼ੀਅਰ, ਡਾ. ਧਰਮਜੀਤ ਸਿੰਘ ਨੂੰ ਮੀਤ ਕੈਸ਼ੀਅਰ, ਡਾ. ਲਖਵੰਤ ਸਿੰਘ ਨੂੰ ਜਨਰਲ ਸਕੱਤਰ, ਡਾ. ਬਲਵਿੰਦਰ ਸਿੰਘ ਲਾਟੋਂ ਨੂੰ ਚੇਅਰਮੈਨ, ਡਾ. ਜੋਸੀ ਨੂੰ ਸਰਪ੍ਰਸਤ, ਡਾ. ਰਜਿੰਦਰ ਸਿੰਘ ਲੂਣਾ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਬਲਜੀਤ ਸਿੰਘ ਹੀਰਾ ਨੂੰ ਪ੍ਰੈੱਸ ਸਕੱਤਰ, ਡਾ. ਅਮਰੀਕ ਸਿੰਘ ਦੋਰਾਹਾ ਨੂੰ ਸੀਨੀਅਰ ਮੀਤ ਪ੍ਰਧਾਨ ,ਡਾ. ਕੁਲਦੀਪ ਸਿੰਘ ਮੰਗਲੀ, ਡਾ. ਸੁਸ਼ੀਲ ਸਿੰਘ, ਡਾ. ਬਲਜੀਤ ਸਿੰਘ ਸੂਦਾਂਵਾਲ,ਡਾ. ਰਮੇਸ਼ ਕੁਮਾਰ, ਡਾ. ਟੇਕਪਾਲ, ਡਾ, ਗੁਰਧਿਆਨ ਸਿੰਘ, ਡਾ, ਸੁਖਜੀਤ ਸਿੰਘ ਸਾਰਿਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਮਹਿਲਾ ਵਿੰਗ ਦੀ ਵੀ ਚੋਣ ਕੀਤੀ ਗਈ, ਜਿਸ ਵਿੱਚ ਡਾ. ਮਨਦੀਪ ਕੌਰ ਪ੍ਰਧਾਨ, ਡਾ. ਜਸਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਡਾ. ਰਮਨਦੀਪ ਕੌਰ ਸਕੱਤਰ, ਡਾ. ਪ੍ਰਦੀਪ ਕੌਰ ਬਾਵਾ, ਡਾ. ਸੁਖਵਿੰਦਰ ਕੌਰ, ਡਾ. ਸੋਨੀਆ ਜੀ ਨੂੰ ਮੈਂਬਰ ਬਣਾਇਆ ਗਿਆ। ਡਾ. ਗੁਰਮੁਖ ਸਿੰਘ ਗਿੱਲ ਨੇ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦਾ ਤੀਜੀ ਵਾਰ ਪ੍ਰਧਾਨ ਬਣਾਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਉਨ੍ਹਾਂ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਚੱਲਿਆ ਹੈ ਤਾਂ ਆਉਣੇ ਵਾਲੇ ਸਮੇਂ ਵਿੱਚ ਵੀ ਉਹ ਹਮੇਸ਼ਾ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਹੀ ਚੱਲਣਗੇ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਪਹਿਲਾਂ ਵਾਂਗ ਖੜਨਗੇ।