ਬੈਰਾਗੀ ਭਲਾਈ ਬੋਰਡ ਦੇ ਮੈਂਬਰ ਬਣੇ ਡਾ. ਬੂਟਾ ਸਿੰਘ ਸਨਮਾਨਿਤ
ਬੈਰਾਗੀ ਭਲਾਈ ਬੋਰਡ ਦੇ ਮੈਂਬਰ ਬਣੇ ਡਾ. ਬੂਟਾ ਸਿੰਘ ਸਨਮਾਨਿਤ
Publish Date: Mon, 19 Jan 2026 07:06 PM (IST)
Updated Date: Tue, 20 Jan 2026 04:15 AM (IST)
-ਪ੍ਰਿੰਸੀਪਲ ਬਾਵਾ ਨੇ ਇਸ ਨਿਯੁਕਤੀ ’ਤੇ ਸੀਐੱਮ ਦਾ ਕੀਤਾ ਧੰਨਵਾਦ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਬੈਰਾਗੀ ਭਲਾਈ ਬੋਰਡ ਪੰਜਾਬ ਦਾ ਐਡਵੋਕੇਟ ਡਾ. ਬੂਟਾ ਸਿੰਘ ਨੂੰ ਮੈਂਬਰ ਨਿਯੁਕਤ ਕਰਨ ’ਤੇ ਉਨ੍ਹਾਂ ਦੇ ਸਨਮਾਨ ਵਿਚ ਸਥਾਨਕ ਹੋਟਲ ਫਾਈਵ ਰਿਵਰਜ਼ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਡਾ. ਬੂਟਾ ਸਿੰਘ ਨੂੰ ਬੈਰਾਗੀ ਮਹਾ ਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ। ਬੈਰਾਗੀ ਮਹਾਂ-ਮੰਡਲ ਦੇ ਕਨਵੀਨਰ ਬਲਦੇਵ ਬਾਵਾ ਅਤੇ ਸਕੱਤਰ ਬੇਅੰਤ ਬਾਵਾ ਨੇ ਡਾ. ਬੂਟਾ ਸਿੰਘ ਬੈਰਾਗੀ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਨੇ ਕਿਹਾ ਕਿ ਉਹ ਸਮੱਚੀ ਬਰਾਦਰੀ ਅਤੇ ਸਮਾਜ ਦੀ ਬਿਹਤਰੀ, ਇੱਕ ਜੁੱਟਤਾ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਪਹਿਲ ਕਰਨਗੇ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਸਰਕਾਰ ਤੋਂ ਹੱਲ ਕਰਵਾਉਣ ਦੇ ਹਰ ਸੰਭਵ ਯਤਨ ਕਰਨਗੇ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਬਾਕੀ ਵੱਖ-ਵੱਖ ਬਰਾਦਰੀਆਂ ਦੇ ਭਵਨਾਂ ਦੀ ਤਰ੍ਹਾਂ ਹੀ ਬੈਰਾਗੀ ਭਵਨ ਲਈ ਵੀ ਜਗ੍ਹਾ ਦਿੱਤੀ ਜਾਵੇ। ਬਲਦੇਵ ਬਾਵਾ ਅਤੇ ਬੇਅੰਤ ਬਾਬਾ ਨੇ ਖੁਸ਼ੀ ਪ੍ਰਗਟ ਕਰਦਿਆ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।