ਡਾ. ਭੀਮ ਰਾਓ ਅੰਬਡੇਕਰ ਗਣਤੰਤਰ ਦੇ ਮਹਾਂਨਾਇਕ : ਰਾਹੁਲੁ ਡੁਲਗਚ
ਡਾ. ਭੀਮ ਰਾਓ ਅੰਬਡੇਕਰ ਗਣਤੰਤਰ ਦੇ ਮਹਾਂਨਾਇਕ-ਰਾਹੁਲੁ ਡੁਲਗਚ
Publish Date: Tue, 27 Jan 2026 07:33 PM (IST)
Updated Date: Wed, 28 Jan 2026 04:11 AM (IST)

-ਪ੍ਰੇਮ ਨਗਰ ਘੁਮਾਰ ਮੰਡੀ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਨਿਊ ਲਵ ਕੁਸ਼ ਕਲੱਬ ਵਲੋਂ ਪ੍ਰਧਾਨ ਸੰਦੀਪ ਢਿਲੋੜ ਦੀ ਅਗਵਾਈ ਸਥਾਨ ਪ੍ਰੇਮ ਨਗਰ ਘੁਮਾਰ ਮੰਡੀ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਖੇਡ ਮੇਲੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰਾਹੁਲ ਡੁਲਗਚ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਹੈਪੀ ਭਾਅ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਸਭ ਤੋਂ ਪਹਿਲਾਂ ਰਾਹੁਲ ਡੁਲਗਚ ਤੇ ਆਏ ਹੋਏ ਮਹਿਮਾਨਾਂ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਬਾਅਦ ਵਿੱਚ ਰੀਬਨ ਕੱਟ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਾਹੁਲ ਡੁਲਗਚ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ, ਕਿਉਂਕਿ ਅੱਜ ਦੇ ਹੀ ਦਿਨ ਡਾ. ਭੀਮ ਰਾਓ ਅੰਬੇਡਕਰ ਦੁਆਰਾ ਲਿਖੇ ਗਏ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ, ਜਿਸ ਨਾਲ ਭਾਰਤ ਪੂਰਨ ਗਣਰਾਜ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਦੁਨੀਆਂ ਦੇ ਸਭ ਤੋਂ ਮਜ਼ਬੂਤ ਤੇ ਸ਼ਕਤੀਸ਼ਾਲੀ ਸੰਵਿਧਾਨ ਦੀ ਰਚਨਾ ਕੀਤੀ ਜਿਸ ਵਿਚ ਸਾਰਿਆਂ ਨੂੰ ਬਰਾਬਰ, ਸਮਾਨਤਾ, ਸੁਤੰਤਰਤਾ ਦੇ ਅਧਿਕਾਰ ਲੈ ਕੇ ਦਿੱਤੇ ਅਤੇ ਸਭ ਤੋਂ ਮਹੱਤਵਪੂਰਨ ਵੋਟ ਦਾ ਅਧਿਕਾਰ ਦਿੱਤਾ। ਜਿਸ ਨਾਲ ਜਨਤਾ ਆਪਣੀ ਮਰਜ਼ੀ ਨਾਲ ਆਪਣੀ ਸਰਕਾਰ ਚੁਣ ਸਕਦੀ ਹੈ, ਇਸ ਲਈ ਡਾ. ਅੰਬੇਡਕਰ ਗਣਤੰਤਰ ਦੇ ਮਹਾਂਨਾਇਕ ਹਨ। ਇਸ ਮੌਕੇ ਸੰਦੀਪ ਢਿਲੋੜ ਤੇ ਲਵ ਕੁਸ਼ ਕਲੱਬ ਦੇ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਵੇਕ ਸੂਦ, ਹੈਪੀ ਸਿੰਘ, ਵਿਕਾਸ, ਸਨੀ , ਸੋਨੂੰ ਸੂਦ ਆਦਿ ਹਾਜ਼ਰ ਸਨ।