ਡਾ. ਏਵੀਐੱਮ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਡਾ. ਏਵੀਐਮ ਪਬਲਿਕ ਸਕੂਲ ਦਾ 8ਵੀਂ ਦਾ ਨਤੀਜਾ ਰਿਹਾ 100 ਫੀਸਦੀ
Publish Date: Wed, 15 Apr 2026 09:42 PM (IST)
Updated Date: Thu, 16 Apr 2026 04:10 AM (IST)
ਫੋਟੋ 51 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਈਸਾ ਨਗਰੀ ਪੁਲੀ ਨੇੜੇ ਸਥਿਤ ਡਾ. ਏਵੀਐੱਮ ਪਬਲਿਕ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਇਸ ਵਾਰ ਦੇ ਨਤੀਜਿਆਂ ’ਚ ਵੀ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਤੇ ਪਹਿਲੇ ਸਥਾਨਾਂ ’ਤੇ ਕਬਜ਼ਾ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪ੍ਰਿੰਸਿਪਲ ਮਨੀਸ਼ਾ ਗਾਬਾ ਨੇ ਸ਼ਾਨਦਾਰ ਨਤੀਜਿਆਂ ਲਈ ਸਾਰੇ ਵਿਦਿਆਰਥੀਆਂ ਅਤੇ ਮੇਹਨਤੀ ਸਟਾਫ ਨੂੰ ਵਧਾਈ ਦਿੱਤੀ। ਇਸ ਪ੍ਰੀਖਿਆ ’ਚ 103 ਵਿਦਿਆਰਥੀਆਂ ’ਚੋਂ ਅੰਸ਼ਿਕਾ ਨੇ 89% ਅੰਕ ਪ੍ਰਾਪਤ ਕਰਕੇ ਪਹਿਲਾ, ਸੋਨਾਕਸ਼ੀ ਤੇ ਜਾਨਵੀ ਨੇ 88.6% ਅੰਕਾਂ ਨਾਲ ਦੂਜਾ ਅਤੇ ਹਿਮਾਂਸ਼ੀ ਨੇ 88.5% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੇਹਾ ਕੁਮਾਰੀ ਨੇ 82.6% ਅੰਕਾਂ ਨਾਲ ਚੌਥਾ ਤੇ ਉਰਵੀ ਸ਼ਰਮਾ ਨੇ 81% ਅੰਕ ਲੈ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਬਾਕੀ ਵਿਦਿਆਰਥੀਆਂ ਨੇ ਵੀ 70 ਤੋਂ 79 ਫੀਸਦੀ ਤੱਕ ਅੰਕ ਹਾਸਲ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ, ਪ੍ਰਿੰਸਿਪਲ ਮਨੀਸ਼ਾ ਗਾਬਾ, ਵਾਈਸ ਪ੍ਰਿੰਸਿਪਲ ਅਮਿਤਾ ਰਾਜਨ, ਰੂਬੀ, ਰੀਮਾ, ਅਮੀਸ਼ਾ, ਗੁਰਲੀਨ ਕੌਰ, ਸਪਨਾ, ਹਰਸ਼ ਬਾਲਾ, ਸੋਨੀਆ ਆਦਿ ਸਟਾਫ ਮੈਂਬਰਾਂ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।