ਡਾ. ਅੰਬੇਡਕਰ ਸਮਤਾ ਸੰਕਲਪ ਯਾਤਰਾ ਕੱਢੀ
ਡਾ. ਅੰਬੇਦਕਰ ਸਮਤਾ ਸੰਕਲਪ ਯਾਤਰਾ ਕੱਢੀ
Publish Date: Wed, 15 Apr 2026 06:53 PM (IST)
Updated Date: Thu, 16 Apr 2026 04:06 AM (IST)

ਫੋਟੋ ਨੰਬਰ-12 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਰਾਸ਼ਟਰਪਿਤਾ ਜੋਤੀਬਾ ਫੂਲੇ ਤੇ ਡਾ. ਬਾਬਾ ਸਾਹਿਬ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਡਾ. ਅੰਬੇਡਕਰ ਸਮਤਾ ਸੰਕਲਪ ਯਾਤਰਾ ਕੱਢੀ ਗਈ। ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਮੁਰਾਦਜਸਵੀਰ ਸਿੰਘ ਏਸੀਪੀ ਸਾਈਬਰ ਕ੍ਰਾਈਮ ਲੁਧਿਆਣਾ ਨੇ ਪਿੰਡ ਬੱਗਾ ਖੁਰਦ ’ਚ ਸੰਬੋਧਨ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਕਿਸੇ ਵਿਸ਼ੇਸ਼ ਇਕ ਵਰਗ ਦੇ ਨੁਮਾਇੰਦੇ ਨਾ ਹੋ ਕੇ ਦੇਸ਼ ਦੇ ਹਰੇਕ ਵਰਗ ਦਾ ਕਲਿਆਣ ਚਾਹੁੰਦੇ ਸਨ। ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਅਲੰਬਰਦਾਰ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਲਈ ਜੋ ਕੁੱਝ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕੀਤਾ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ। ਦੇਸ਼ ਵਾਸੀ ਡਾ. ਅੰਬੇਡਕਰ ਸਾਹਿਬ ਦਾ ਕਦੇ ਵੀ ਦੇਣਾ ਨਹੀਂ ਦੇ ਸਕਦੇ। ਉਹਨਾਂ ਅਖੀਰ ਵਿੱਚ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਦਕਰ ਦੀ ਜੀਵਨੀ ਪੜ੍ਹ ਕੇ ਅਸੀਂ ਔਖੇ ਹਾਲਾਤਾਂ ਵਿੱਚੋਂ ਨਿਕਲਣ ਲਈ ਸੰਘਰਸ਼ ਕਰਨਾ ਸਿਖਦੇ ਹਾਂ। ਸਰਪੰਚ ਰਘਬੀਰ ਸਿੰਘ ਦੀ ਅਗਵਾਈ ਹੇਠ ਕੱਢੀ ਗਈ ਸੰਕਲਪ ਯਾਤਰਾ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਡਾ: ਅੰਬੇਦਕਰ ਜੀ ਦੇ ਜੀਵਨ ਫਲਸਫੇ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਦੇਸ਼ ਦਾ ਹਰੇਕ ਨਾਗਰਿਕ ਪੜਿਆ-ਲਿਖਿਆ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਤਰੱਕੀ ਕਰ ਸਕੇ। ਸੰਕਲਪ ਯਾਤਰਾ ਪਿੰਡ ਬੱਗਾ ਖੁਰਦ ਤੋਂ ਸ਼ੁਰੂ ਹੋ ਕੇ ਬਾਰਨਹਾੜਾ, ਤਲਵਾੜਾ, ਬਸੰਤ ਨਗਰ, ਪ੍ਰਤਾਪ ਸਿੰਘ ਵਾਲਾ ਇਆਲੀ ਖੁਰਦ, ਜੈਨਪੁਰ, ਮਲਕਪੁਰ, ਨੂਰਪੁਰ ਬੇਟ, ਬੰਗੇ ਕਲਾਂ, ਰੱਜੋਵਾਲ, ਰੱਜੋਵਾਲ ਮੋੜਾਂ, ਕੁਤਬੇਵਾਲ, ਬੋਕੜਾਂ ਡੋਗਰਾਂ, ਲਾਢੋਵਾਲ , ਬਾੜੇਵਾਲ ਡੋਗਰਾਂ, ਲਾਦੀਆਂ ਕਲਾਂ, ਲਾਦੀਆਂ ਖੁਰਦ ਰਾਹੀਂ ਹੁੰਦੀ ਹੋਈ ਬੱਗਾ ਖੁਰਦ ਵਿਖੇ ਜਾ ਕੇ ਸਮਾਪਤ ਹੋਈ। ਸੰਕਲਪ ਯਾਤਰਾ ’ਚ ਲਗਪਗ 20 ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ ਤੇ ਲੋਕਾਂ ਨੇ ਆਪਣੀਆਂ ਕਾਰਾਂ, ਸਕੂਟਰਾਂ, ਟੈਂਪੂਆਂ ਅਤੇ ਹੋਰ ਅਨੇਕਾਂ ਵਾਹਨਾਂ ਦੀ ਵਰਤੋਂ ਕੀਤੀ। ਯਾਤਰਾ ਦੌਰਾਨ ਕਾਫਲਾ ਲਗਪਗ ਇਕ ਕਿਲੋਮੀਟਰ ਲੰਬਾ ਸੀ। ਇਸ ਮੌਕੇ ਯਾਤਰਾ ਨੂੰ ਸਫਲ ਬਣਾਉਣ ਲਈ ਬੀਬੀ ਗੁਰਮੀਤ ਕੌਰ, ਸਮਾਜ ਸੇਵਕ ਤਰਸੇਮ ਲਾਲ, ਡਾ ਕਮਲ ਕੁਮਾਰ, ਅਵਤਾਰ ਸਿੰਘ, ਜਗਤਾਰ ਸਿੰਘ ਸੋਨੂੰ, ਹਰੀ ਓਮ ਸਰਪੰਚ ਲਾਦੀਆਂ, ਮਨਪ੍ਰੀਤ ਸਿੰਘ ਲਾਦੀਆਂ, ਰਣਜੀਤ ਸਿੰਘ ਸਰਪੰਚ ਕੁਤਬੇਵਾਲ, ਭਾਗ ਸਿੰਘ ਸਰੀਂਹ, ਗੁਰ ਪ੍ਰਸਾਦਿ, ਤੀਰਥ ਸਿੰਘ, ਸੰਤੋਖ ਸਿੰਘ ਪ੍ਰਤਾਪ ਸਿੰਘ ਵਾਲਾ, ਸੰਨੀ ਮੋੜਾਂ, ਜੀਵਨ ਸਿੰਘ ਬਾਰਨਹਾੜਾ, ਕੁਲਵਿੰਦਰ ਸਿੰਘ ਬੌਕੜਾਂ, ਬਲਵੀਰ ਸਿੰਘ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਲੈਕਚਰਾਰ ਜਤਿੰਦਰ ਸਿੰਘ ਮਲਕਪੁਰ ਬੇਟ, ਠਾਕੁਰ ਸਿੰਘ ਮੁੱਖ ਪ੍ਰਬੰਧਕ ਸਟਾਰੈਕਸ ਪਬਲਿਕ ਸਕੂਲ ਮਲਕਪੁਰ ਬੇਟ ਅਤੇ ਮਨੋਜ ਕੁਮਾਰ ਪ੍ਰਤਾਪ ਸਿੰਘ ਵਾਲਾ, ਦਲੀਪ ਕੁਮਾਰ, ਨਛੱਤਰ ਸਿੰਘ ਸਰਪੰਚ ਭੱਠਾ ਧੂਹਾ, ਹਰਵਿੰਦਰ ਸਿੰਘ, ਨੇ ਵੱਡਾ ਸਹਿਯੋਗ ਦਿੱਤਾ। ਇਸ ਮੌਕੇ ਪਰਮਜੀਤ ਕੌਰ ਸਾਬਕਾ ਪ੍ਰਬੰਧ ਅਫਸਰ ਉਚੇਚੇ ਤੌਰ ’ਤੇ ਸ਼ਾਮਲ ਹੋਏ।