ਦੇਸੀ ਦਵਾਈ ਨਾਲ ਨੌਜਵਾਨ ਦੀ ਹਾਲਤ ਵਿਗੜਣ ’ਤੇ ਵੈਦ ਕੁੱਟਿਆ
ਦੇਸੀ ਦਵਾਈ ਨਾਲ ਨੌਜਵਾਨ ਦੀ ਹਾਲਤ ਵਿਗੜਣ ’ਤੇ ਵੈਦ ਕੁੱਟਿਆ
Publish Date: Tue, 31 Mar 2026 06:44 PM (IST)
Updated Date: Tue, 31 Mar 2026 06:46 PM (IST)

-01 ਸੁਧਾਰ ਵਿਖੇ ਸੜਕ ਕੰਢੇ ਜੜ੍ਹੀ ਬੂਟੀਆਂ ਰਾਹੀਂ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਵੈਦ ਦੀ ਕੁੱਟਮਾਰ ਮੌਕੇ ਹੋਏ ਇਕੱਠ ਦੀ ਤਸਵੀਰ। -ਵੈਦ ਦੀ ਕੁੱਟਮਾਰ ਦਾ ਮਾਮਲਾ ਪੁੱਜਾ ਥਾਣੇ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸੁਧਾਰ ਵਿਖੇ ਮੁੱਖ ਮਾਰਗ ’ਤੇ ਸੜਕ ਕੰਢੇ ਜੜ੍ਹੀ ਬੂਟੀਆਂ ਰਾਹੀਂ ਵੱਡੀ ਵੱਡੀ ਬੀਮਾਰੀਆਂ ਨੂੰ ਦੂਰ ਕਰਨ ਦੇ ਦਾਅਵੇ ਕਰਨ ਵਾਲੇ ਵੈਦ ਦੀ ਦਵਾਈ ਨਾਲ ਇੱਕ ਨੌਜਵਾਨ ਦੀ ਹਾਲਤ ਵਿਗੜ ਗਈ। ਹਸਪਤਾਲ ’ਚ ਦੇਖ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਵੈਦ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵੈਦ ਨੇ ਆਪਣੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਣਕਾਰੀ ਅਨੁਸਾਰ ਸੁਧਾਰ ਜੀਟੀ ਰੋਡ ’ਤੇ ਇੱਕ ਝੌਂਪੜੀਨੁਮਾ ਟੈਂਟ ਲਗਾ ਕੇ ਖਾਨਦਾਨੀ ਦਵਾਖਾਨਾ ਦੇ ਨਾਂ ’ਤੇ ਵੈਦ ਵੱਡੀਆਂ-ਵੱਡੀਆਂ ਬਿਮਾਰੀਆਂ ਦੂਰ ਕਰਨ ਦਾ ਦਾਅਵਾ ਕਰਦਾ ਹੈ। ਉਸ ਵੱਲੋਂ ਬਕਾਇਦਾ ਬੋਰਡ ’ਤੇ ਮਰਦਾਨਾ ਤਾਕਤ ਸਮੇਤ ਭਿਆਨਕ ਬਿਮਾਰੀਆਂ ਨੂੰ ਜੜ੍ਹੋਂ ਪੁੱਟਣ ਦੇ ਦਾਅਵੇ ਕੀਤੇ ਗਏ ਹਨ। ਇਸੇ ਵੈਦ ਤੋਂ ਦਵਾਈ ਲੈ ਕੇ ਗਏ ਇੱਕ ਵਿਅਕਤੀ ਦੀ ਦਵਾਈ ਖਾਣ ਤੋਂ ਬਾਅਦ ਇੰਨੀ ਹਾਲਤ ਵਿਗੜੀ ਕਿ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਇਸ ’ਤੇ ਉਕਤ ਵਿਅਕਤੀ ਦੇ ਰਿਸ਼ਤੇਦਾਰ ਵੈਦ ਦੀ ਦੁਕਾਨ ’ਤੇ ਪੁੱਜੇ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਜਿਸ ਵਿਚ ਵੈਦ ਨੂੰ ਕੁੱਟਣ ਵਾਲੇ ਰਿਸ਼ਤੇਦਾਰ ਦਾ ਕਹਿਣਾ ਸੀ ਕਿ ਇਸ ਵੱਲੋਂ ਦਿੱਤੀ ਗਈ ਦਵਾਈ ਕਾਰਨ ਉਨ੍ਹਾਂ ਦਾ ਰਿਸ਼ਤੇਦਾਰ ਗੰਭੀਰ ਬਿਮਾਰ ਹੋ ਗਿਆ। ਇਸ ਦੀ ਸੂਚਨਾ ਮਿਲਣ ’ਤੇ ਥਾਣਾ ਸੁਧਾਰ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਉਨ੍ਹਾਂ ਵੱਲੋਂ ਵੈਦ ਨੂੰ ਭੀੜ ਵਿਚੋਂ ਸੁਰੱਖਿਅਤ ਲਿਆਂਦਾ ਗਿਆ। ਇਸ ਸਬੰਧ ਵਿਚ ਥਾਣਾ ਸੁਧਾਰ ਦੇ ਹੌਲਦਾਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵੈਦ ਵੱਲੋਂ ਦਿੱਤੀ ਸ਼ਿਕਾਇਤ ’ਤੇ ਉਸ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਪੁੱਛ-ਪੜਤਾਲ ਲਈ ਸੱਦਿਆ ਗਿਆ ਹੈ। ਦੋਵਾਂ ਦੀ ਗੱਲ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ।