ਨਰਾਤਿਆਂ ਮੌਕੇ ਮਾਂ ਭਗਵਤੀ ਦੇ ਚਰਨਾਂ ’ਚ ਨਤਮਸਤਕ ਹੋਏ ਦੀਵਾਨ
ਨਰਾਤਿਆਂ ਦੇ ਪਵਿੱਤਰ ਤਿਉਹਾਰ ਮੌਕੇ ਮਾਂ ਭਗਵਤੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਦੀਵਾਨ
Publish Date: Wed, 25 Mar 2026 06:26 PM (IST)
Updated Date: Thu, 26 Mar 2026 04:05 AM (IST)

- ਮੰਦਰ ਕਮੇਟੀਆਂ ਵੱਲੋਂ ਦੀਵਾਨ ਤੇ ਉਨਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਫੋਟੋ ਨੰਬਰ-3 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਨਰਾਤੀਆਂ ਦੇ ਪਵਿੱਤਰ ਮੌਕੇ ਮਾਂ ਭਗਵਤੀ ਜੀ ਦੇ ਚਰਨਾਂ ’ਚ ਨਤਮਸਤਕ ਹੋਏ। ਸ਼੍ਰੀ ਨਵਦੁਰਗਾ ਮਾਤਾ ਮੰਦਰ ਸਰਾਭਾ ਨਗਰ ਤੇ ਸ਼੍ਰੀ ਵੈਸ਼ਣੋ ਮਾਤਾ ਮੰਦਰ, ਹਰਿਨਾਮ ਨਗਰ ’ਚ ਮਾਂ ਭਗਵਤੀ ਜੀ ਦੀਆਂ ਵਿਸ਼ਾਲ ਚੌਂਕੀਆਂ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਵੱਡੀ ਗਿਣਤੀ ’ਚ ਸ਼ਰਧਾਲੂ ਮੱਥਾ ਟੇਕਣ ਪਹੁੰਚੇ ਅਤੇ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਦੀਵਾਨ ਨੇ ਮਾਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਤੇ ਮਾਂ ਦਾ ਗੁਣਗਾਨ ਸੁਣਿਆ। ਉਨ੍ਹਾਂ ਮਾਤਾ ਜੀ ਦੇ ਚਰਨਾਂ ’ਚ ਸਭ ਦੇ ਭਲੇ ਲਈ ਅਰਦਾਸ ਕਰਦਿਆਂ ਕਿਹਾ ਕਿ ਨਰਾਤਿਆਂ ਦਾ ਤਿਉਹਾਰ ਸਭ ਲਈ ਖੁਸ਼ੀਆਂ ਅਤੇ ਤਰੱਕੀ ਲੈ ਕੇ ਆਵੇ। ਉਨ੍ਹਾਂ ਨੇ ਇਨ੍ਹਾਂ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਵੀ ਕੀਤੀ। ਪ੍ਰਬੰਧਕਾਂ ਵੱਲੋਂ ਦੀਵਾਨ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਪਵਨ ਬੌਬੀ ਅਤੇ ਭਗਤ ਗੁਰਪ੍ਰੀਤ ਸਿੰਘ ਜੀ ਨੇ ਮਾਂ ਦੀਆਂ ਸੁੰਦਰ ਭੇਟਾਂ ਨਾਲ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਸੁਭਾਸ਼ ਦੁੱਗਲ (ਪ੍ਰਧਾਨ ਸ਼੍ਰੀ ਨਵਦੁਰਗਾ ਮਾਤਾ ਮੰਦਰ ਸਰਾਭਾ ਨਗਰ), ਕਮਲ ਬੱਸੀ, ਇੰਦਰਜੀਤ ਟੋਨੀ ਕਪੂਰ, ਮਨੀਸ਼ ਗੁਪਤਾ, ਰੋਹਿਤ ਸ਼ਰਮਾ, ਅਸ਼ਵਨੀ ਗਰਗ, ਦਰਸ਼ਨ ਲਾਲ ਬਵੇਜਾ, ਯੋਗੇਸ਼ ਆਨੰਦ (ਪ੍ਰਧਾਨ ਸ਼੍ਰੀ ਵੈਸ਼ਨੋ ਦੇਵੀ ਮਾਤਾ ਮੰਦਰ ਹਰਨਾਮ ਨਗਰ), ਸੰਦੀਪ ਮਦਾਨ, ਮਨੀਸ਼ ਅਗਰਵਾਲ ਤੇ ਪ੍ਰਥਮ ਭਾਟੀਆ ਵੀ ਮੌਜੂਦ ਰਹੇ।