- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਸਰਕਾਰੀ ਹਸਪਤਾਲ ਦਾ ਪ੍ਰਸ਼ਾਸਨ ਸ਼ਹਿਰ ਦੀਆਂ ਐਨਜੀਓਜ ਦਾ ਕਰੇਗਾ ਸਨਮਾਨ

-ਐੱਨਜੀਓਜ਼ ਨੇ ਹਸਪਤਾਲ ਨੂੰ ਪੰਜਾਬ ਦਾ ਨੰਬਰ-ਵਨ ਹਸਪਤਾਲ ਬਣਾਉਣ ’ਚ ਕੀਤਾ ਸਹਿਯੋਗ
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿਲ੍ਹਾ ਸਰਕਾਰੀ ਹਸਪਤਾਲ ਦਾ ਪ੍ਰਸ਼ਾਸਨ ਸ਼ਹਿਰ ਦੀਆਂ ਕੁਝ ਐਨਜੀਓਜ਼ ਦਾ ਸਨਮਾਨ ਕਰੇਗਾ। ਦੱਸ ਦੇਈਏ ਕਿ ਸ਼ਹਿਰ ਦੀਆਂ ਕੁਝ ਸੰਸਥਾਵਾਂ ਵੱਲੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਨੂੰ ਪੰਜਾਬ ਹੈਲਥ ਕਾਰਪੋਰੇਸ਼ਨ ਦੀ ਕਾਇਆਕਲਪ ਮੈਨੇਜਮੈਂਟ ਵੱਲੋਂ ਕਰਵਾਏ ਮੁਕਾਬਲੇ ਵਿੱਚ ਸਿਹਤ ਸੇਵਾਵਾਂ ਤੇ ਸਫਾਈ ਵਿਵਸਥਾ ਵਿੱਚ ਪੰਜਾਬ ਦਾ ਮੋਹਰੀ ਹਸਪਤਾਲ ਬਣਾਉਣ ਵਿੱਚ ਸਹਿਯੋਗ ਕੀਤਾ ਸੀ। ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਅਤੇ ਡਾ. ਰੋਹਿਤ ਰਾਮਪਾਲ ਨੇ ਦੱਸਿਆ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ, ਪੀਐਚਆਰਸੀ ਦੇ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਕੁਝ ਐਨਜੀਓਜ ਨੇ ਸਿਵਲ ਹਸਪਤਾਲ ਨੂੰ ਫੰਡ ਜਾਰੀ ਕਰਕੇ ਸਹਿਯੋਗ ਕੀਤਾ ਸੀ।
-ਸੰਵੇਦਨਾ ਟਰੱਸਟ ਦਾ ਹੋਵੇਗਾ ਸਨਮਾਨ
ਡਾ. ਰੋਹਿਤ ਰਾਮਪਾਲ ਨੇ ਦੱਸਿਆ ਕਿ ਸੰਵੇਦਨਾ ਟਰੱਸਟ ਦੇ ਚੇਅਰਮੈਨ ਸੁਭਾਸ ਗੁਪਤਾ ਅਤੇ ਪ੍ਰਧਾਨ ਹੇਮੰਤ ਸੂਦ ਦੀ ਅਗਵਾਈ ਹੇਠ ਜਿੱਥੇ ਟਰੱਸਟ ਸਿਵਲ ਹਸਪਤਾਲ ਵਿੱਚ ਦਾਖਲ, ਓਪੀਡੀ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਮਰੀਜ਼ਾਂ ਨੂੰ ਮੁਫਤ ਵਿੱਚ ਐਂਬੂਲੈਂਸ ਸੇਵਾਵਾਂ ਮੁਹਈਆ ਕਰਵਾਉਂਦੀ ਹੈ, ਉਥੇ ਹੀ ਸੰਵੇਦਨਾ ਵੱਲੋਂ ਸਮੇਂ ਸਮੇਂ ਤੇ ਹਸਪਤਾਲ ਨੂੰ ਸਹਿਯੋਗ ਕੀਤਾ ਜਾਂਦਾ ਹੈ। ਡਾ. ਆਖਿਲ ਨੇ ਕਿਹਾ ਕਿ ਕਾਇਆ ਕਲਪ ਦੌਰਾਨ ਆਰੰਭੇ ਕਾਰਜਾਂ ਸਮੇਂ ਸੰਵੇਦਨਾ ਟਰੱਸਟ ਵੱਲੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਨੂੰ ਆਰਥਿਕ ਤੌਰ ਤੇ ਸਹਾਇਤਾ ਕੀਤੀ ਗਈ ਜਿਸ ਦੇ ਚਲਦਿਆਂ ਸਿਹਤ ਪ੍ਰਸ਼ਾਸਨ ਵੱਲੋਂ ਸੰਵੇਦਨਾ ਟਰੱਸਟ ਦੇ ਚੇਅਰਮੈਨ ਸੁਭਾਅ ਗੁਪਤਾ ਅਤੇ ਪ੍ਰਧਾਨ ਹੇਮੰਤ ਸੂਦ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।
-ਫਿਲਨ ਥਰੋਫੀ ਕਲੱਬ ਦਾ ਸਨਮਾਨ
ਡਾ. ਰੋਹਿਤ ਰਾਮਪਾਲ ਨੇ ਦੱਸਿਆ ਕਿ ਲੁਧਿਆਣਾ ਦੀ ਨਾਮੀ ਸੰਸਥਾ ਫਿੱਲਨ ਥਰੋਪੀ ਕਲੱਬ ਵੱਲੋਂ ਸਰਕਾਰੀ ਹਸਪਤਾਲ ਦੇ ਮਦਰ ਐਂਡ ਚਾਇਲਡ ਵਿਭਾਗ ਵਿੱਚ ਥੈਲੇਸੀਮੀਆ ਵਾਰਡ ਨੂੰ ਸਚਾਰੂ ਢੰਗ ਨਾਲ ਚਲਾਉਣ ਵਿੱਚ ਪੂਰਨ ਸਹਿਯੋਗ ਕੀਤਾ ਗਿਆ। ਕਲੱਬ ਦੀ ਮੋਢੀ ਲਖਮਿੰਦਰ ਕੌਰ ਵੱਲੋਂ ਹਸਪਤਾਲ ਨੂੰ ਵੀਲ ਚੇਅਰ ਅਤੇ ਸਟਰੇਚਰ ਵੀ ਮੁਹਈਆ ਕਰਵਾਏ ਗਏ, ਇਸ ਤੋਂ ਇਲਾਵਾ ਜੱਚਾ ਬੱਚਾ ਵਿਭਾਗ ਵਿੱਚ ਦੋ ਕੈਬਿਨਾਂ ਦੀ ਉਸਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਲੱਬ ਦੀ ਚੇਅਰਮੈਨ ਲਖਮਿੰਦਰ ਕੌਰ, ਵਿੰਮੀ ਬਜਾਜ, ਅੰਨੂ ਗੁਪਤਾ ਅਤੇ ਸਿਮਰਤ ਕਥੂਰੀਆ ਤੋਂ ਇਲਾਵਾ ਜੈਜ ਭੋਗਲ ਨੂੰ ਸਨਮਾਨਿਤ ਕੀਤਾ ਜਾਵੇਗਾ।
-ਇਕ ਓਕਾਰ ਸੁਸਾਇਟੀ ਦਾ ਹੋਵਗਾ ਸਨਮਾਨ
ਡਾ. ਆਖਿਲ ਸਰੀਨ ਨੇ ਦੱਸਿਆ ਕਿ ਲੁਧਿਆਣਾ ਦੇ ਉੱਘੇ ਸਮਾਜ ਸੇਵੀ ਮੋਹਨ ਕਾਲੜਾ ਜੋ ਕਿ ਸ਼ਹਿਰ ਦੇ ਜਰੂਰਤਮੰਦ ਮਰੀਜ਼ਾਂ ਨੂੰ ਮੁਫਤ ਵਿੱਚ ਦਵਾਈਆਂ ਮੁਹਈਆ ਕਰਵਾਉਂਦੇ ਹਨ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਨੂੰ ਕਾਇਆ ਕਲਪ ਦੌਰਾਨ ਕਾਰਜਾਂ ਸਮੇਂ ਆਰਥਿਕ ਸਹਾਇਤਾ ਦਿੱਤੀ ਗਈ। ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।