ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਵੱਲੋਂ ਔਰਤਾਂ ਨੂੰ 1000 ਨਾ ਦੇਣ ਦੇ ਵਿਰੋਧ ਵਿੱਚ ਪੋਸਟਰ ਲਗਾ ਕੇ ਯੁੱਧ ਗੱਪਾਂ ਵਿਰੁੱਧ ਮੁਹਿੰਮ ਸ਼ੁਰੂ
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਵੱਲੋਂ ਔਰਤਾਂ ਨੂੰ 1000
Publish Date: Thu, 26 Feb 2026 06:10 PM (IST)
Updated Date: Thu, 26 Feb 2026 06:13 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਚੌਣਾ ਦੌਰਾਨ ਪੰਜਾਬ ਦੀਆ ਮਹਿਲਾਵਾਂ ਨਾਲ ਕੀਤੇ ਵਾਅਦੇ ਨੂੰ ਯਾਦ ਕਰਵਾਉਦੇ ਹੋਏ ਕਿਹਾ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਨੇ ਸਾਲ 2021 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੋ ਬਾਅਦ 2022 ਤੋਂ ਪੰਜਾਬ ਦੀ ਹਰ ਮਹਿਲਾ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 1000 ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਤੁਸੀ ਮਾਨ ਸਾਹਿਬ ਕਹਿ ਰਹੇ ਹੋ ਕਿ ਇਹ 1000 ਰੁਪਏ ਮਹੀਨਾ ਦੇਣ ਦਾ ਕੰਮ ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ 48 ਮਹੀਨੇ ਦੀ 48,000 ਰੁਪਏ ਪੰਜਾਬ ਦੀ ਹਰ ਮਹਿਲਾ ਦਾ ਬਕਾਇਆ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਸਕੀਮ ਨਹੀਂ, ਇਹ 2021 ਦਾ ਤੁਹਾਡੇ ਵੱਲੋ ਕੀਤਾ ਗਿਆ ਅਧੂਰਾ ਵਾਅਦਾ ਹੈ। ਅੱਜ ਪੰਜਾਬ ਦੀਆਂ ਮਹਿਲਾਵਾਂ ਕੋਈ ਨਵੀਂ ਘੋਸ਼ਣਾ ਨਹੀਂ ਮੰਗ ਰਹੀਆਂ। ਉਹ ਪੁੱਛ ਰਹੀਆਂ ਹਨ ਤੁਹਾਡੇ ਕੋਲੋ ਅੱਜ ਤੱਕ ਦਾ ਸਾਡਾ ਪੰਜਾਬ ਸਰਕਾਰ ਵੱਲ ਰਹਿਦਾ 48000 ਰੁਪਏ ਦਾ ਬਕਾਇਆ ਕਿੱਥੇ ਹੈ, ਵਾਅਦੇ ਮਹੀਨੇ-ਮਹੀਨੇ ਦੇ ਸਨ, ਤਾਂ ਜਵਾਬਦੇਹੀ ਹਰ ਦਿਨ ਦੀ ਹੋਣੀ ਚਾਹੀਦੀ ਹੈ। ਸਾਨੂੰ ਚੋਣਾਂ ਤੋਂ ਪਹਿਲਾਂ ਹੋਰ “ਲਾਲੀ ਪਾਪ” ਨਹੀਂ ਚਾਹੀਦੇ ਸਾਨੂੰ 48000 ਰੁਪਏ ਦਾ ਪੰਜਾਬ ਸਰਕਾਰ ਵੱਲ ਰਹਿੰਦਾ ਬਕਾਇਆ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀਆ ਮਹਿਲਾਵਾ ਦੇ ਨਾਲ ਹੈ। ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦੀ ਬਕਾਇਆ ਰਕਮ ਦੀ ਆਵਾਜ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਯੁੱਧ ਗੱਪਾਂ ਵਿਰੁੱਧ ਮੁਹਿੰਮ ਦੀ ਸੁਰੂਵਾਤ ਕੀਤੀ ਗਈ ਹੈ। ਜਿਸ ਦੇ ਤਹਿਤ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਦੱਸ ਦੱਸ ਹਜਾਰ ਪੋਸਟਰ ਲਗਾਏ ਜਾਣਗੇ। ਲੁਧਿਆਣਾ ਸ਼ਹਿਰ ਦੇ ਵੱਖ ਵੱਖ ਹਲਕਿਆ ਵਿੱਚ ਇੱਕ ਲੱਖ ਪੋਸਟਰ ਲਗਾ ਕੇ ਮਹਿਲਾਵਾਂ ਦੀ ਬਕਾਇਆ ਰਕਮ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਈ ਜਾਵੇਗੀ। ਇਹ ਪੋਸਟਰ ਲਗਾਉਣ ਦੀ ਸ਼ੁਰੂਆਤ ਅੱਜ ਹਲਕਾ ਲੁਧਿਆਣਾ ਪੂਰਬੀ ਵਿੱਚ ਕਰ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਕਾਂਗਰਸ ਪਾਰਟੀ ਵੱਲੋੱ ਹੋਰ ਤੇਜ ਕੀਤਾ ਜਾਵੇਗਾ।