ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਨੇ ਗਣਤੰਤਰ ਦਿਵਸ ਮਨਾਇਆ
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਨੇ 77 ਵਾਂ ਗਣਤੰਤਰ ਦਿਵਸ ਮਨਾਇਆ
Publish Date: Wed, 28 Jan 2026 08:19 PM (IST)
Updated Date: Thu, 29 Jan 2026 04:14 AM (IST)

- ਸਾਨੂੰ ਦੇਸ਼ ’ਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਨੇ : ਤਲਵਾੜ ਫ਼ੋਟੋ ਨੰਬਰ-53 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋਂ ਸੰਜੇ ਤਲਵਾੜ ਸਾਬਕਾ ਵਿਧਾਇਕ ਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੇ ਟਿੱਬਾ ਰੋਡ ਦਫਤਰ ’ਚ 77ਵਾਂ ਗਣਤੰਤਰ ਦਿਵਸ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਕੇ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਤਲਵਾੜ ਨੇ ਦੱਸਿਆ ਕਿ ਦੇਸ਼ ’ਚ ਅੱਜ ਜਿਸ ਸੰਵਿਧਾਨ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ, ਇਸ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਤਿਆਰ ਕੀਤਾ ਗਿਆ ਸੀ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ’ਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਕਿ ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰ ਕੇ ਅਸੀ ਦੇਸ਼ ਨੂੰ ਤਰੱਕੀ ਦੀ ਰਾਹ ਵੱਲ ਵਧਾ ਸਕੀਏ। ਇਸ ਗਣਤੰਤਰ ਦਿਵਸ ਸਮਾਰੋਹ ’ਚ ਸ਼ਾਮ ਸੁੰਦਰ ਮਲਹੋਤਰਾ, ਸਰਬਜੀਤ ਸਿੰਘ ਸਰਹਾਲੀ, ਵਿਪਨ ਅਰੋੜਾ, ਸੁਖਦੇਵ ਬਾਵਾ, ਮੋਨੂੰ ਖਿੰਡਾ, ਹਰਜਿੰਦਰ ਪਾਲ ਲਾਲੀ, ਗੋਰਵ ਭੱਟੀ, ਅਰਜੁਨ ਸਿੰਘ ਚੀਮਾ, ਸਰਬਜੀਤ ਸਿੰਘ, ਬਲਜੀਤ ਸਿੰਘ ਮਾਨ, ਨਰੇਸ਼ ਉੱਪਲ, ਗੁਰਿੰਦਰ ਰੰਧਾਵਾ, ਸੁਰਿੰਦਰ ਕੌਰ, ਗੁਰਪ੍ਰੀਤ ਸਿੰਘ ਗੋਰਾ, ਅਮੀਤ ਟੰਡਨ, ਕਿਸ਼ਨ ਖਰਬੰਦਾ, ਅਮਰਜੀਤ ਜੀਤਾ, ਮਨਰਾਜ ਸਿੰਘ ਠੁਕਰਾਲ, ਸੁਸ਼ੀਲ ਮਲਹੋਤਰਾਂ, ਨਰੇਸ਼ ਗੁਪਤਾ, ਰਾਕੇਸ਼ ਰੱਜਾ, ਸੰਜੀਵ ਸੰਦੋਈ, ਰਜਿੰਦਰ ਸਗੜ, ਭੋਲਾ ਮਹਿਤਾ, ਕਰਮਜੀਤ ਕੌਰ, ਮੋਨੂੰ ਸੈਨੀ, ਸਿਕੰਦਰ ਸਿੰਘ ਗਿੱਲ, ਹਰੀਸ਼ ਜਟਵਾਲ, ਪ੍ਰਦੀਪ ਸ਼ਰਮਾ, ਪ੍ਰਦੀਪ ਕੁਮਾਰ, ਬਾਉ ਰਾਮ, ਕਿਰਨ ਸ਼ਰਮਾ,ਨੀਤੂ ਬਬਲੀ,ਕਿਰਨ ਸ਼ਰਮਾ,ਐਸਕੇ ਖੰਨਾ, ਹਰੀਸ਼ ਭਨੋਟ, ਟੋਨੀ ਬਦਨ, ਕੈਪਟਨ ਮਲਹੋਤਰਾ,ਰਿੰਕੂ ਕੁਮਾਰ,ਲੱਕੀ ਮੱਕੜ, ਸ਼ਿਬੂ ਚੋਹਾਨ, ਵੀਕੇ ਅਰੌੜਾ, ਰਿੰਕੂ ਦੱਤ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।