ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ’ਚ ਵੱਖ-ਵੱਖ ਮੁੱਦਿਆਂ 'ਤੇ ਹੋਈਆਂ ਵਿਚਾਰਾਂ
ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ’ਚ ਵੱਖ-ਵੱਖ ਮੁੱਦਿਆਂ 'ਤੇ ਹੋਈਆਂ ਵਿਚਾਰਾਂ
Publish Date: Tue, 10 Mar 2026 06:37 PM (IST)
Updated Date: Tue, 10 Mar 2026 06:39 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੀਆਂ ਅਨਾਜ ਮੰਡੀਆਂ ਦੇ ਆੜ੍ਹਤੀਆਂ ਦੀ ਇਕ ਅਹਿਮ ਮੀਟਿੰਗ ਆੜ੍ਹਤੀਆਂ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੌਰਾਨ ਆੜਤੀਆ ਨੂੰ ਆ ਰਹੀਆਂ ਵੱਖ ਵੱਖ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਉਪਰੰਤ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆੜ੍ਹਤੀਆ ਨੂੰ ਲੰਬੇ ਸਮੇਂ ਤੋਂ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਆੜ੍ਹਤੀਆਂ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਜਿਵੇਂ ਕਿ ਕੇਂਦਰ ਸਰਕਾਰ ਜੋ ਕਣਕ ਤੇ ਝੋਨੇ ਦੀ ਫਸਲ ਤੇ ਆੜ੍ਹਤ ਦੀ ਬਣਦੀ ਕਮਿਸ਼ਨ ਢਾਈ ਪ੍ਰਤੀਸ਼ਤ ਤੋਂ ਘੱਟ ਕਰ ਦਿੱਤੀ ਗਈ ਹੈ ਅਤੇ ਹੁਣ ਕਣਕ ਤੇ ਝੋਨੇ ਦੀ ਫਸਲ ਤੇ ਆੜ੍ਹਤ ਦੀ ਬਣਦੀ ਕਮਿਸ਼ਨ ਢਾਈ ਪ੍ਰਤੀਸ਼ਤ ਹੀ ਲਾਗੂ ਕਰਵਾਉਣ ਸਬੰਧੀ ਅਤੇ ਜੋ ਕੇਂਦਰ ਸਰਕਾਰ ਵੱਲੋਂ ਆੜ੍ਹਤੀਆ ਤੇ ਈਪੀਐੱਫ ਲਾਗੂ ਕੀਤਾ ਜਾ ਰਿਹਾ ਹੈ ਤੇ ਉਸ ਫੈਸਲੇ ਨੂੰ ਵਾਪਿਸ ਲੈਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਤਾਂ ਕਿ ਕੇਂਦਰ ਸਰਕਾਰ ਨੂੰ ਉਹ ਸਮੱਸਿਆਵਾਂ ਤੋਂ ਜਾਣੂ ਕਰਵਾ ਕੇ ਉਹਨਾਂ ਦਾ ਹੱਲ ਕਰਵਾਇਆ ਜਾ ਸਕੇ। ਪ੍ਰਧਾਨ ਰਾਣਾ ਨੇ ਪੰਜਾਬ ਦੇ ਸਮੂਹ ਆੜ੍ਹਤੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਆੜ੍ਹਤੀਏ ਇੱਕ ਮੰਚ ਤੇ ਇਕੱਠੇ ਹੋਣ ਤਾਂ ਜੋ ਆਪਾਂ ਆਪਣੀਆਂ ਸਾਰੀਆਂ ਮੁੱਖ ਮੰਗਾਂ ਨੂੰ ਸਰਕਾਰ ਦੇ ਕੋਲੋ ਪੂਰੀਆ ਕਰਵਾ ਸਕੀਏ। ਮੀਟਿੰਗ ਦੌਰਾਨ ਜ਼ਿਲ੍ਹਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ, ਦਵਿੰਦਰ ਸਿੰਘ ਝੱਜ ਪ੍ਰਧਾਨ ਦਾਣਾ ਮੰਡੀ ਸਾਹਨੇਵਾਲ, ਰਾਜਿੰਦਰ ਕੁਮਾਰ ਅਰੋੜਾ ਜਨਰਲ ਸੈਕਟਰੀ ਪੰਜਾਬ, ਰਣਜੀਤ ਸਿੰਘ ਜਨਰਲ ਸੈਕਟਰੀ ਫਾਇਨਾਸ ਪੰਜਾਬ ਖੰਨਾ ਮੰਡੀ, ਸਤਵਿੰਦਰ ਸਿੰਘ ਸੈਣੀ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਅਵਿਨਾਸ਼ ਪ੍ਰੀਤ ਜੱਲਾ ਵਾਈਸ ਪ੍ਰਧਾਨ, ਅਵਿਨਾਸ਼ ਸਿੰਗਲਾ ਬਿੱਟੂ, ਸਚਿਨ ਸ਼ਾਹੀ, ਕੁਲਵੰਤ ਔਜਲਾ, ਪਰਭੁਰ ਚੰਦ, ਲਵਪ੍ਰੀਤ ਔਜਲਾ, ਪ੍ਰਿਥੀਪਾਲ ਸਿੰਘ ਪ੍ਰਧਾਨ ਭੁਨਰਹੇੜੀ, ਰਾਜਿੰਦਰ ਸਿੰਘ ਗੁਨੀ ਪ੍ਰਧਾਨ ਦੋਰਾਹਾ ਆੜ੍ਹਤੀਆ ਐਸੋਸੀਏਸ਼ਨ, ਮਨਜੀਤ ਸਿੰਘ ਗਿੱਲ ਦੋਰਾਹਾ, ਅਰਵਿੰਦਰ ਪਾਲ ਸਿੰਘ ਵਿੱਕੀ, ਜਗਪਾਲ ਸਿੰਘ, ਆਲਮਦੀਪ ਸਿੰਘ, ਰਮਨ ਖੁੱਲਰ, ਰਿੰਕੂ ਥਾਪਰ, ਦਵਿੰਦਰ ਸਿੰਘ, ਭਜਨ ਲਾਲ, ਬਲਵਿੰਦਰ ਸਿੰਘ, ਅਮਰਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ।