ਇੰਟਕ ਦੀ ਮੀਟਿੰਗ ਦੌਰਾਨ ਕਿਰਤੀਆਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ
ਇੰਟਕ ਦੀ ਮੀਟਿੰਗ ਦੌਰਾਨ ਕਿਰਤੀਆਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ
Publish Date: Thu, 26 Feb 2026 06:16 PM (IST)
Updated Date: Thu, 26 Feb 2026 06:19 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲਧਿਆਣਾ ਇੰਟਕ ਨਾਲ ਸਬੰਧਤ ਮਜ਼ਦੂਰ ਜੱਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਸਰਬਜੀਤ ਸਿੰਘ ਸਰਹਾਲੀ ਦੀ ਪ੍ਰਧਾਨਗੀ ਹੇਠ ਇੰਡਸਟਰੀਅਲ ਏਰੀਆ-ਏ ਲੁਧਿਆਣਾ ਵਿਚ ਰੱਖੀ ਗਈ। ਮੀਟਿੰਗ ਵਿਚ ਲੇਬਰ ਵਿਭਾਗ ਵੱਲੋਂ ਮਜ਼ਦੂਰਾਂ ਦੀਆਂ ਮੂਸ਼ਕਲਾਂ/ ਮਸਲਿਆਂ ਦੀ ਅਣਦੇਖੀ ਤੇ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਪ੍ਰਾਈਵੇਟ ਅਦਾਰਿਆਂ ਅੰਦਰ ਠੇਕੇਦਾਰੀ ਦੇ ਨਾਮ ਤੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਖਸੁੱਟ, ਮਜ਼ਦੂਰਾਂ ਦੇ ਕਿਰਤ ਅਧਿਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ 20 ਮਜ਼ਦੂਰਾਂ ਵਾਲੇ ਅਦਾਰਿਆਂ ਤੇ ਸਰਕਾਰੀ ਅਦਾਰਿਆਂ ਵਲੋ ਕਿਸੇ ਕਿਸਮ ਦਾ ਦਖ਼ਲ ਨਾ ਦੇਣ ਦੇ ਨਾਮ ਤੇ ਸਰਮਾਏ ਦਾਰਾਂ ਨੂੰ ਖੁੱਲ੍ਹੇ ਤੌਰ ’ਤੇ ਲੁੱਟ ਖਸੁੱਟ ਕਰਨ ਦਾ ਅਧਿਕਾਰ ਦੇਣ ਦੀ ਨਿਖੇਧੀ ਕੀਤੀ ਗਈ ਅਤੇ ਆਊਣ ਵਾਲੇ ਦਿਨਾਂ ਵਿਚ ਇੰਟਕ ਤੇ ਭਰਾਤੀ ਜੱਥੇਬੰਦੀਆਂ ਕਿਰਤ ਵਿਭਾਗ ਦੇ ਅਫਸਰਾਂ ਨੂੰ ਮਿਲ ਕੇ ਜਿਥੇ ਆਪਣਾ ਇਤਰਾਜ ਦਰਜ ਕਰਵਾਉਣਗੀਆਂ। ਉੱਥੇ ਨਾਲ ਹੀ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਫਤੇ ਵਿਚ ਇਕ ਦਿਨ ਹੀ ਕੰਮ ਕਰਨ ਤੇ ਮਹਿਕਮੇ ਦਾ ਪਿੱਟ ਸਿਆਪਾ ਕਰਨ ਦਾ ਪ੍ਰੋਗਰਾਮ ਵੀ ਅਗਲੀ ਸਾਂਝੀ ਮੀਟਿੰਗ ਮਿਤੀ 28 ਫਰਵਰੀ 2026 ਨੂੰ ਬਣਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿਚ ਕਾਮਰੇਡ ਐਸਕੇ ਤਿਵਾੜੀ, ਗੁਰਜੀਤ ਸਿੰਘ ਜਗਪਾਲ, ਮਾਸਟਰ ਫਿਰੋਜ, ਤਿਲਕ ਰਾਜ ਡੋਗਰਾ, ਕਾਮਰੇਡ ਅਹਿਮਦ, ਕਾਮਰੇਡ ਜਤਿੰਦਰ, ਨੰਦ ਕਿਸੋਰ ਪਾਂਡੇ, ਬਲਦੇਵ ਸਿੰਘ, ਰਾਜਮਨੀ ਪਾਂਡੇ, ਕਾਮਰੇਡ ਜਫੀਰ ਅਤੇ ਮੀਰਾਜ ਆਦਿ ਸ਼ਾਮਲ ਹੋਏ।