ਸੁਸਾਇਟੀ ਦੀ ਮੀਟਿੰਗ, ਪਾਰਕ ਦੇ ਵਿਕਾਸ ਸਬੰਧੀ ਹੋਈ ਚਰਚਾ
ਹਮ ਸਬ ਏਕ ਹੈਂ’ ਸੁਸਾਇਟੀ ਦੀ ਮੀਟਿੰਗ 'ਚ ਮਾਤਾ ਰਾਣੀ ਮੁਹੱਲੇ ਤੇ ਪਾਰਕ ਦੇ ਵਿਕਾਸ ਸਬੰਧੀ ਚਰਚਾ ਹੋਈ
Publish Date: Mon, 02 Mar 2026 07:02 PM (IST)
Updated Date: Tue, 03 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ਸ਼ਹਿਰ ਦੇ ਮੁਹੱਲਾ ਮਾਤਾ ਰਾਣੀ ਵਾਰਡ ਨੰਬਰ 21 ਨਾਲ ਸਬੰਧਤ ਸੁਸਾਇਟੀ ‘ਹਮ ਸਭ ਏਕ ਹੈਂ’ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਚ ਸੀਨੀਅਰ ਸਿਟੀਜ਼ਨ ਹਾਲ ਚ ਹੋਈ। ਜਨਰਲ ਸੈਕਟਰੀ ਪ੍ਰਦੀਪ ਗੋਇਲ ਤੇ ਸੋਸ਼ਲ ਮੀਡੀਆ ਇੰਚਾਰਜ ਕਰਨ ਖੇੜਾ ਨੇ ਦੱਸਿਆ ਕਿ ਮੀਟਿੰਗ ਚ ਸਮੁੱਚੇ ਮੁਹੱਲਾ ਮਾਤਾ ਰਾਣੀ ਦੇ ਸਰਬ ਪੱਖੀ ਵਿਕਾਸ ਅਤੇ ਮੁਹੱਲੇ ’ਚ ਸਥਿੱਤ ਪਾਰਕ ਦੀ ਦਿੱਖ ਸੁਧਾਰਨ, ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਦੱਸਿਆ ਕਿ ਪਿਛਲੇ ਸਮੇਂ ਚ ਮਾਤਾ ਰਾਣੀ ਪਾਰਕ ਦੇ ਗੇਟ ਤੋਂ ਬੱਤਾ ਭਾਟੀਆ ਹਸਪਤਾਲ ਤੱਕ ਅਧੂਰੇ ਛੱਡੇ ਰਸਤੇ ਦਾ ਇੰਟਰਲਾਕਿੰਗ ਟਾਈਲਾਂ ਨਾਲ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਪਰ ਅੱਧਾ ਰਸਤਾ ਬਣਾਕੇ ਪਾਰਕ ਦੇ ਗੇਟ ਤੋਂ ਲੈ ਕੇ ਬਦਰੀ ਪ੍ਰਸ਼ਾਦ ਵਾਲੀ ਗਲੀ ਤੱਕ ਰਸਤੇ ਦਾ ਨਿਰਮਾਣ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬਦਰੀ ਪ੍ਰਸ਼ਾਦ ਵਾਲੀ ਗਲੀ, ਦੁੰਨੀ ਚੁੰਨੀ ਗਲੀ, ਬੱਤਾ ਭਾਟੀਆ ਹਸਪਤਾਲ ਦੀ ਬੇਕਸਾਈਡ ਗਲੀ, ਸ਼ੀਲਾ ਦੀ ਦੁਕਾਨ ਦੀਆਂ ਪਿਛਲੀਆਂ 2 ਤੇ 3 ਨੰਬਰ ਗਲੀਆਂ ਦੀ ਰਿਪੇਅਰ ਕਰਾਉਣ ਦੀ ਤੁਰੰਤ ਲੋੜ ਉਤੇ ਜੋਰ ਦਿੱਤਾ ਗਿਆ। ਇਸ ਸਬੰਧ ਚ ਜਲਦ ਉਚ ਅਧਿਕਾਰੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਚ ਚੇਅਰਮੈਨ ਪਰਮਜੀਤ ਸਿੰਘ ਐਡਵੋਕੇਟ, ਇੰਟਰਨਲ ਆਡੀਟਰ ਡੀ ਕੇ ਮੈਨਰੋ, ਕੈਸ਼ੀਅਰ ਅਮਨ ਜਾਲੂ, ਸਰਪ੍ਰਸਤ ਵੀ ਕੇ ਭੰਡਾਰੀ, ਮੀਤ ਪ੍ਰਧਾਨ ਹਰਦੀਪ ਵਿੱਜ, ਗਗਨਦੀਪ ਸਿੰਘ ਸਨੀ ਤੇ ਹਰਦੀਪ ਸਿੰਘ ਓਬਰਾਏ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ। ਸਮੂਹ ਹਾਜਰ ਮੈਂਬਰਾਂ ਨੇ ਇਕਜੁੱਟ ਹੋ ਕੇ ਮੁਹੱਲੇ ਤੇ ਪਾਰਕ ਦੇ ਸੁਧਾਰ ਲਈ ਯਤਨ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕਮਲ ਵਰਮਾ, ਸੈਕਟਰੀ ਅਵਤਾਰ ਸਿੰਘ ਭੱਟੀ, ਜੁਆਇੰਟ ਸੈਕਟਰੀ ਪ੍ਰੇਮ ਕਪੂਰ ਕਾਕੂ, ਸਹਿ ਕੈਸ਼ੀਅਰ ਵੀਰਦਵਿੰਦਰ ਸਿੰਘ ਕਾਲੜਾ, ਇੰਟਰਨਲ ਆਡੀਟਰ ਡੀ ਕੇ ਮੈਨਰੋ, ਕਰਨ ਖੇੜਾ, ਕਾਰਜਕਾਰਨੀ ਮੈਂਬਰਾਂ ’ਚ ਡਾ. ਐੱਸਐੱਸ ਚਾਵਲਾ, ਦੇਵ ਚੰਦ ਵਰਮਾ, ਅਮਿਤ ਸ਼ਰਮਾ ਰਿੰਕੂ, ਚਰਨਪ੍ਰੀਤ ਸਿੰਘ ਜੋਹਨੀ, ਮੋਹਨਜੀਤ ਸਿੰਘ ਭਾਟੀਆ, ਜਤਿੰਦਰ ਭਾਰਗਵ, ਪ੍ਰਦੀਪ ਕੁਮਾਰ ਸ਼ਰਮਾ, ਸੰਜੇ ਕੁਮਾਰ ਗੁਰੂ, ਰਣਜੀਤ ਸਿੰਘ ਸਲੂਜਾ, ਗੁਰਨਾਮ ਸਿੰਘ, ਅਮਨ ਜਾਲੂ, ਭੀਮ ਵਿੱਜ, ਪ੍ਰਦੀਪ ਗੋਇਲ, ਹਰਦੀਪ ਸਿੰਘ ਓਬਰਾਏ, ਸੰਨੀ ਆਦਿ ਹਾਜਰ ਸਨ।