ਵਾਰਡ ਨੰਬਰ 37 ’ਚ ਮੀਟਿੰਗ ਦੌਰਾਨ ਸਿਆਸੀ ਹਲਾਤਾਂ ਬਾਰੇ ਚਰਚਾ
ਵਾਰਡ ਨੰਬਰ 37 ਵਿੱਚ ਮੀਟਿੰਗ ਦੌਰਾਨ ਸਿਆਸੀ ਹਲਾਤਾਂ ਬਾਰੇ ਚਰਚਾ
Publish Date: Fri, 24 Apr 2026 06:52 PM (IST)
Updated Date: Fri, 24 Apr 2026 06:55 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਰਾਜਨੀਤਿਕ ਪਿੜ ਵਿੱਚ ਅੱਜ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਵਾਰਡ ਨੰਬਰ 37 ਦੇ ਪ੍ਰਮੁੱਖ ਆਗੂ ਪ੍ਰਧਾਨ ਵਰਿਆਮ ਸਿੰਘ ਦੇ ਗ੍ਰਹਿ ਵਿਖੇ ਇੱਕ ਅਹਿਮ ਰਾਜਨੀਤਿਕ ਇਕੱਠ ਹੋਇਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਲਾਕਾ ਨਿਵਾਸੀਆਂ ਅਤੇ ਵਰਕਰਾਂ ਨਾਲ ਮੌਜੂਦਾ ਰਾਜਨੀਤਿਕ ਸਥਿਤੀ ਤੇ ਸਥਾਨਕ ਮੁੱਦਿਆਂ ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸਿਆਸੀ ਹਲਾਤਾਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਹਲਕਾ ਲੁਧਿਆਣਾ ਦੱਖਣੀ ਦਾ ਵਿਕਾਸ ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਉਨ੍ਹਾਂ ਦੀ ਮੁੱਖ ਤਰਜੀਹ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਨਤਾ ਦੀ ਆਵਾਜ਼ ਨੂੰ ਹਰ ਪੱਧਰ ਤੇ ਬੁਲੰਦ ਕੀਤਾ ਜਾਵੇਗਾ। ਬੈਂਸ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਤਾਂ ਜੋ ਹਰ ਨਾਗਰਿਕ ਨੂੰ ਬਣਦਾ ਇਨਸਾਫ਼ ਅਤੇ ਸਹੂਲਤਾਂ ਮਿਲ ਸਕਣ। ਵਾਰਡ ਨੰਬਰ 37 ਵਿੱਚ ਪਹੁੰਚਣ ਤੇ ਬੈਂਸ ਦਾ ਵਾਰਡ ਵਾਸੀਆਂ ਅਤੇ ਸਮੂਹ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਵਰਿਆਮ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਬੈਂਸ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਮਜ਼ਬੂਤ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਇਆ। ਇਸ ਰਾਜਨੀਤਿਕ ਇਕੱਠ ਵਿੱਚ ਕੈਪਟਨ ਅਵਤਾਰ ਸਿੰਘ, ਜੱਸਾ ਸਿੰਘ ਸੰਧੂ, ਕੁਲਵੰਤ ਰਾਏ, ਲਖਵਿੰਦਰ ਸਿੰਘ, ਹਰਦੀਪ ਸਿੰਘ, ਦਿਲਬਾਗ਼ ਸਿੰਘ, ਹੋਬ, ਜਗੀਰ ਸਿੰਘ, ਬਲਜੀਤ ਗਿਆਸਪੁਰਾ, ਹਰਵਿੰਦਰ ਕਲੇਰ, ਕਾਲਾ ਲੋਹਾਰਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਮੌਜੂਦ ਸਨ। ਮੀਟਿੰਗ ਦੇ ਅਖੀਰ ਵਿੱਚ ਪ੍ਰਧਾਨ ਵਰਿਆਮ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਤਬਦੀਲੀ ਅਤੇ ਵਿਕਾਸ ਚਾਹੁੰਦੇ ਹਨ। ਸਮੂਹ ਹਾਜ਼ਰ ਆਗੂਆਂ ਨੇ ਇੱਕਮੁੱਠ ਹੋ ਕੇ ਹਲਕੇ ਦੀ ਚੜ੍ਹਦੀ ਕਲਾ ਅਤੇ ਲੋਕ ਹਿੱਤਾਂ ਲਈ ਦਿਨ-ਰਾਤ ਕੰਮ ਕਰਨ।