ਸੀਬੀਐੱਸਈ 10ਵੀਂ ਦੇ ਨਤੀਜਿਆਂ 'ਚ ਛਾਏ ਡੀਜੀਐੱਸਜੀ ਦੇ ਵਿਦਿਆਰਥੀ
ਸੀਬੀਐਸਈ 10ਵੀਂ ਦੇ ਨਤੀਜਿਆਂ 'ਚ ਛਾਏ ਡੀਜੀਐਸਜੀ ਦੇ ਵਿਦਿਆਰਥੀ
Publish Date: Thu, 16 Apr 2026 06:21 PM (IST)
Updated Date: Thu, 16 Apr 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਡੀਜੀਐੱਸਜੀ ਪਬਲਿਕ ਸਕੂਲ, ਸ਼ਿਮਲਾਪੁਰੀ ਦਾ ਸੀਬੀਐੱਸਈ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਪ੍ਰਾਪਤ ਕੀਤੀ। ਕਸ਼ਯਪ ਅਰੋੜਾ ਅਤੇ ਪ੍ਰਭਦੀਪ ਕੌਰ ਨੇ 99 ਫੀਸਦੀ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ, ਨਵਦੀਪ ਕੌਰ ਅਤੇ ਮਨਜੋਤ ਨੇ 98 ਫੀਸਦੀ ਨਾਲ ਦੂਜਾ ਸਥਾਨ ਅਤੇ ਆਰੂਸ਼ ਸ਼ਰਮਾ ਤੇ ਸਤਵੀਰ ਕੌਰ ਨੇ 97.8 ਫੀਸਦੀ ਅੰਕਾਂ ਨਾਲ ਤੇਜਾ ਸਥਾਨ ਹਾਸਲ ਕੀਤਾ। 75 ਵਿਦਿਆਰਥੀਆਂ ਵਿਚੋਂ 45 ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦੋਂ ਕਿ 24 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ 100/ 100 ਅੰਕ ਪ੍ਰਾਪਤ ਕੀਤੇ। ਡਾਇਰੈਕਟਰ ਦਾਨਿਸ਼ ਗਰੇਵਾਲ ਅਤੇ ਪ੍ਰਧਾਨ ਗੁਰਪਾਲ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਰਜਨੀ ਐਂਗਰੀਸ਼ ਨੇ ਅਧਿਆਪਕਾਂ ਅਤੇ ਮਾਪਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।