ਪੈਸਾ ਵਸੂਲਣ ਦੇ ਬਾਵਜੂਦ ਖ਼ਰੀਦਦਾਰ ਦੇ ਹੱਕ ’ਚ ਨਹੀਂ ਕਰਵਾਈ ਰਜਿਸਟਰੀ
ਪੈਸਾ ਵਸੂਲਣ ਦੇ ਬਾਵਜੂਦ ਖਰੀਦਦਾਰ ਦੇ ਹੱਕ ਵਿੱਚ ਨਹੀਂ ਕਰਵਾਈ ਰਜਿਸਟਰੀ
Publish Date: Thu, 19 Mar 2026 07:39 PM (IST)
Updated Date: Fri, 20 Mar 2026 04:14 AM (IST)

ਤਿੰਨ ਮੁਲਜ਼ਮਾਂ ਖਿਲਾਫ ਧੋਖਾਦੇਹੀ ਦੇ ਦੋਸ਼ਾਂ ਵਿੱਚ ਪਰਚਾ ਦਰਜ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਜਮਾਲਪੁਰ ਅਧੀਨ ਇਲਾਕੇ ’ਚ ਇਕ ਜਾਇਦਾਦ ਦਾ ਸੌਦਾ ਕਰ ਕੇ ਪੈਸਾ ਵਸੂਲ ਲੈਣ ਮਗਰੋਂ ਵੀ ਖ਼ਰੀਦਦਾਰ ਦੇ ਹੱਕ ’ਚ ਉਸ ਜਾਇਦਾਦ ਦੀ ਰਜਿਸਟਰੀ ਨਾ ਕਰਵਾਉਣ ਵਾਲੇ ਤਿੰਨ ਕਥਿਤ ਮੁਲਜ਼ਮਾਂ ਖ਼ਿਲਾਫ਼ ਥਾਣਾ ਜਮਾਲਪੁਰ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਫਤਿਹਗੜ੍ਹ ਮੁਹੱਲਾ ਗਾਂਧੀ ਨਗਰ ਵਾਸੀ ਸਰੋਜ ਯਾਦਵ ਦੇ ਬਿਆਨ ਉੱਪਰ ਮੁਲਜ਼ਮ ਤਾਜਪੁਰ ਬੇਟ ਵਾਸੀ ਬਲਵੰਤ ਸਿੰਘ, ਉਸ ਦੀ ਘਰਵਾਲੀ ਹਿਮਾ ਅਤੇ ਹੀਰਾ ਨਗਰ ਵਾਸੀ ਓਮਨਾਥ ਪਾਂਡੇ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸਰੋਜ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ 110 ਵਰਗ ਦ ਇੱਕ ਪਲਾਟ ਵੇਚਣ ਦਾ ਸੌਦਾ ਕੀਤਾ ਸੀ। ਉਕਤ ਸੌਦਾ ਤੈਅ ਹੋਣ ਮਗਰੋਂ ਮੁਲਜਮਾਂ ਨੇ ਉਸ ਕੋਲੋਂ 4 ਲੱਖ 18 ਹਜਾਰ ਰੁਪਏ ਵੀ ਵਸੂਲ ਲਿਆ ਪਰ ਮਿਆਦ ਪੂਰੀ ਹੋਣ ਦੇ ਬਾਵਜੂਦ ਉਸ ਦੇ ਹੱਕ ਵਿੱਚ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਕਈ ਵਾਰ ਮੁਲਜਮਾਂ ਨਾਲ ਸੰਪਰਕ ਕਰਕੇ ਇਸ ਪਲਾਟ ਦੀ ਰਜਿਸਟਰੀ ਕਰਵਾਉਣ ਦੀ ਗੱਲ ਕਹੀ ਪਰ ਮੁਲਜਮ ਉਸਨੂੰ ਲਾਰੇ ਲਗਾਉਂਦੇ ਰਹੇ। ਉਨਾਂ ਆਪਣੀ ਦਿੱਤੀ ਹੋਈ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਉਕਤ ਪੈਸਾ ਦੇਣ ਤੋਂ ਮੁਨਕਰ ਹੋ ਗਏ ਤਾਂ ਉਸ ਨੇ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ।