ਗਰੀਨ ਲੈਲਟ |ਚ ਮਿਲੇ ਈ-ਰਿਕਸ਼ੇ ਤੇ ਰੇਹੜਿਆਂ ਨੂੰ ਦੇਖ ਭੜਕੇ ਡਿਪਟੀ ਮੇਅਰ
ਗਰੀਨ ਲੈਲਟ ਵਿੱਚ ਮਿਲੇ ਈ-ਰਿਕਸ਼ੇ ਤੇ ਰੇਹੜਿਆਂ ਨੂੰ ਦੇਖ ਭੜਕੇ ਡਿਪਟੀ ਮੇਅਰ ਜੌਹਰ
Publish Date: Sat, 21 Mar 2026 11:00 PM (IST)
Updated Date: Sun, 22 Mar 2026 04:17 AM (IST)

ਨਿਰੀਖਣ ਦੌਰਾਨ ਮਿਲੀ ਮਸ਼ੀਨਰੀ ਦੀ ਵਰਤੋਂ ਫ਼ੀਲਡ ’ਚ ਕਰਨ ਦੇ ਦਿੱਤੇ ਨਿਰਦੇਸ਼ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਦੀਆਂ ਪਾਰਕਾਂ ਤੇ ਗਰੀਨ ਬੈਲਟਾਂ ਨੂੰ ਸਾਫ ਤੇ ਹਰਿਆ-ਭਰਿਆ ਬਣਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਜਮੀਨੀ ਹਕੀਕਤ ਜਾਨਣ ਲਈ ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਸ਼ਨਿਚਰਵਾਰ ਨੂੰ ਦੁੱਗਰੀ ਨਹਿਰ ਦੇ ਪੁਲ ਨੇੜੇ ਸਥਿਤ ਗਰੀਨ ਬੈਲਟ ਦਾ ਨਿਰੀਖਣ ਕੀਤਾਉਂ ਇਸ ਦੌਰਾਨ ਉਨ੍ਹਾਂ ਗਰੀਨ ਬੈਲਟ ਵਿੱਚ ਸਥਿਤ ਸੀਨੀਅਰ ਸਿਟੀਜ਼ਨਜ਼ ਹੋਮ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਨਿਰੀਖਣ ਦੌਰਾਨ, ਡਿਪਟੀ ਮੇਅਰ ਜੌਹਰ ਨੇ ਦੇਖਿਆ ਕਿ ਗਰੀਨ ਬੈਲਟ ਵਿੱਚ ਈ-ਰਿਕਸ਼ਾ, ਰੇਹੜੇ ਅਤੇ ਹੋਰ ਮ਼ਸ਼ੀਨਰੀ ਪਈ ਹੈ, ਜਿਸ ਨੂੰ ਦੇਖ ਉਹ ਭੜਕ ਗਏ ਅਤੇ ਸਬੰਧਤ ਸਟਾਫ ਨੂੰ ਇਸ ਦੇ ਕਾਰਨ ਪੁੱਛੇ, ਉਨ੍ਹਾਂ ਤੁਰੰਤ ਸਬੰਧਤ ਸਟਾਫ ਨੂੰ ਮਸ਼ੀਨਰੀ ਨੂੰ ਬਿਨਾਂ ਕਿਸੇ ਦੇਰੀ ਦੇ ਫ਼ੀਲਡ ਵਿੱਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗਰੀਨ ਬੈਲਟ ਵਿੱਚ ਇੱਕ ਸੀਨੀਅਰ ਸਿਟੀਜ਼ਨਜ਼ ਹੋਮ ਸਥਿਤ ਹੈ, ਭਾਵੇਂ ਈ-ਰਿਕਸ਼ਾ ਤੇ ਰੇਹੜਿਆਂ ਆਦਿ ਵਿੱਚ ਕੁਝ ਸਮੱਸਿਆ ਹੈ, ਉਨ੍ਹਾਂ ਨੂੰ ਗਰੀਨ ਬੈਲਟ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਗੰਦੀ ਦਿੱਖ ਪੇਸ਼ ਕਰਦਾ ਹੈ। ਜੌਹਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਨਗਰ ਨਿਗਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰੀਨ ਬੈਲਟਾਂ/ਪਾਰਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਲਈ ਮੁੜ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਨਗਰ ਨਿਗਮ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਉਹ ਨਿਯਮਿਤ ਤੌਰ ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਨਿਰੀਖਣ ਕੀਤੇ ਜਾਣਗੇ।