ਜਮਹੂਰੀ ਜੱਥੇਬੰਦੀਆਂ ਨੇ ਅਮਰੀਕੀ ਰਾਸ਼ਕਰਪਤੀ ਟਰੰਪ ਦਾ ਪੁਤਲਾ ਫੂਕਿਆ
ਜਮਹੂਰੀ ਜੱਥੇਬੰਦੀਆਂ ਨੇ ਅਮਰੀਕਾ ਦੇ ਰਾਸ਼ਕਰਪਤੀ ਟਰੰਪ ਦਾ ਪੁਤਲਾ ਫੂਕਿਆ
Publish Date: Wed, 08 Apr 2026 07:23 PM (IST)
Updated Date: Thu, 09 Apr 2026 04:09 AM (IST)

- ਇਰਾਨ ਦੇ ਤੇਲ ਭੰਡਾਰਾਂ ’ਤੇ ਕਬਜ਼ਾ ਕਰਨ ਤੇ ਸੱਭਿਅਤਾ ਮਿਟਾਉਣ ਦੀ ਦਿੱਤਾ ਧਮਕੀ ਦੀ ਨਿਖੇਧੀ ਫੋਟੋ ਨੰਬਰ-8 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥੀ ਫੂਕੀ ਗਈ ਤੇ ਅਮਰੀਕਨ ਸਾਮਰਾਜ ਵੱਲੋਂ ਇਰਾਨ ਤੇ ਕੀਤੇ ਜਾ ਰਹੇ ਚੌਤਰਫਾ ਹਮਲਿਆਂ ਦੀ ਨਿਖੇਧੀ ਕੀਤੀ ਗਈ। ਆਪਣੇ ਸੰਬੋਧਨ ’ਚ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਅਮਰੀਕਾ ਲਗਾਤਾਰ ਇਰਾਨ ਤੇ ਦਬਾਅ ਬਣਾਉਣ ਲਈ ਇਜ਼ਰਾਈਲ ਨਾਲ ਮਿਲ ਕੇ ਇਰਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਵੱਡੇ ਹਮਲੇ ਦੀਆਂ ਧਮਕੀਆਂ ਦੇ ਰਿਹਾ ਹੈ। ਬੀਤੀ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇੱਕ ਰਾਤ ਵਿੱਚ ਇਰਾਨੀ ਸੱਭਿਅਤਾ ਨੂੰ ਖ਼ਤਮ ਕਰ ਦੇਵੇਗਾ। ਅਸਲ ’ਚ ਅਮਰੀਕੀ ਸਾਮਰਾਜ ਪੂਰੀ ਦੁਨੀਆ ’ਚ ਊਰਜਾ ਦੇ ਮੁੱਖ ਸਰੋਤਾਂ ਤੇ ਜਲ ਮਾਰਗਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਇਰਾਨ ਉਸ ਦੀ ਅਧੀਨਗੀ ਤੇ ਉਸ ਦੀਆਂ ਸ਼ਰਤਾਂ ਤੇ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਾ ਚਾਹੁੰਦਾ। ਅਮਰੀਕਾ ਵੱਲੋਂ ਇਰਾਨ ਤੇ ਥੋਪੀ ਇਸ ਨਿਹੱਕੀ ਜੰਗ ਨੇ ਭਾਰਤ ਸਮੇਤ ਪੂਰੀ ਦੁਨੀਆਂ ਨੂੰ ਪੈਟਰੋਲੀਅਮ ਪਦਾਰਥਾਂ ਦੇ ਸੰਕਟ ਵੱਲ ਝੋਂਕ ਦਿੱਤਾ ਹੈ। ਇਸ ਤੋਂ ਪਹਿਲਾਂ ਫ਼ਲਸਤੀਨ ਵਿੱਚ ਅਮਰੀਕੀ ਸ਼ਹਿ ਉੱਤੇ ਇਜ਼ਰਾਈਲ ਨੇ ਗਾਜ਼ਾ ਵਿੱਚ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕਰਦਿਆਂ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ। ਇਸੇ ਤਰ੍ਹਾਂ ਹੁਣ ਇਰਾਨ ਦੀ ਸੱਭਿਅਤਾ ਮਿਟਾਉਣ ਅਤੇ ਉੱਥੋਂ ਦੇ ਸਕੂਲਾਂ ਤੇ ਹਸਪਤਾਲਾਂ ਤੇ ਹਮਲਾ ਕਰ ਕੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਸ ਦੌਰਾਨ ਇਕੱਠ ਨੇ ਅਮਰੀਕੀ ਹਮਲਾਵਰ ਜੁੰਡਲੀ ਵੱਲੋਂ ਕੀਤੇ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਭਾਰਤ ਸਰਕਾਰ ਵੱਲੋਂ ਇਸ ਯੁੱਧ ’ਚ ਅਮਰੀਕਾ ਪੱਖੀ ਭੂਮਿਕਾ ਨਿਭਾਉਣ ਦੀ ਨਿਖੇਧੀ ਵੀ ਕੀਤੀ। ਇਰਾਨ ਦੇ ਬਹਾਦਰ ਲੋਕਾਂ ਵੱਲੋਂ ਆਪਣੇ ਦੇਸ਼ ਦੇ ਪਾਵਰ ਸੋਮਿਆਂ ਨੂੰ ਬਚਾਉਣ ਲਈ ਮਨੁੱਖੀ ਚੇਨ ਬਣਾ ਕੇ ਰੱਖਿਆ ਕਰਨ ਤੇ ਕੁਰਬਾਨ ਹੋਣ ਲਈ ਵਿਖਾਏ ਜਜ਼ਬੇ ਦੀ ਸ਼ਲਾਘਾ ਵੀ ਕੀਤੀ ਗਈ। ਇਸ ਅਰਥੀ ਫੂਕ ਪ੍ਰਦਰਸ਼ਨ ਦੌਰਾਨ ਵੱਖ-ਵੱਖ ਜੱਥੇਬੰਦੀਆਂ ਜਮਹੂਰੀ ਅਧਿਕਾਰ ਸਭਾ ਵੱਲੋਂ ਜਸਵੰਤ ਜ਼ੀਰਖ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਰਾਕੇਸ਼ ਆਜ਼ਾਦ, ਹਰਪ੍ਰੀਤ ਜ਼ੀਰਖ, ਪ੍ਰਤਾਪ ਸਿੰਘ, ਰਾਜੀਵ ਕੁਮਾਰ, ਜਗਜੀਤ ਗੁੜ੍ਹੇ, ਵਰੁਣ ਕੁਮਾਰ, ਮਹੇਸ਼ ਕੁਮਾਰ ਤੇ ਉੱਘੇ ਕਾਲਮ ਨਵੀਸ ਡਾ. ਮੋਹਣ ਸਿੰਘ ਆਦਿ ਹਾਜ਼ਰ ਸਨ।