ਲੋਕ ਦੇ ਇਕੱਠੇ ਰਹਿਣ ਨਾਲ ਲੋਕਤੰਤਰ ਹੁੰਦਾ ਮਜ਼ਬੂਤ : ਰਾਸ਼ੀ ਅੱਗਰਵਾਲ
ਲੋਕ ਦੇ ਇਕੱਠੇ ਰਹਿਣ ਨਾਲ ਲੋਕਤੰਤਰ ਹੁੰਦਾ ਮਜ਼ਬੂਤ- ਰਾਸ਼ੀ ਅੱਗਰਵਾਲ
Publish Date: Wed, 28 Jan 2026 08:23 PM (IST)
Updated Date: Thu, 29 Jan 2026 04:14 AM (IST)
ਫੋਟੋ: 62 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਪਾਵਨ ਮੌਕੇ ਤੇ ਹੈਬੋਵਾਲ ਵਿੱਚ ਤਿਰੰਗੇ ਦੀ ਸ਼ਾਨ ਹੇਠ ਇਕੱਠੇ ਹੋ ਕੇ ਸੰਵਿਧਾਨ, ਏਕਤਾ ਅਤੇ ਦੇਸ਼ ਦੀ ਅਖੰਡਤਾ ਨੂੰ ਨਮਨ ਕੀਤਾ ਗਿਆ। ਲੋਕਾਂ ਦੀ ਭਰਪੂਰ ਭਾਗੀਦਾਰੀ ਨੇ ਇਹ ਸਾਬਤ ਕੀਤਾ ਕਿ ਜਦ ਸਮਾਜ ਇਕਜੁੱਟ ਹੁੰਦਾ ਹੈ, ਤਦ ਲੋਕਤੰਤਰ ਹੋਰ ਮਜ਼ਬੂਤ ਬਣਦਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਡਾ ਨਿਰਮਲ ਨਈਅਰ, ਭਾਜਪਾ ਨੇਤਾ ਤੇ ਸਾਬਕਾ ਕੌਂਸਲਰ ਰਾਸ਼ੀ ਅੱਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।