ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੀ ਮਾੜੀ ਹਾਲਤ ਬਾਰੇ ਵਫ਼ਦ ਵੱਲੋਂ ਸੰਯੁਕਤ ਕਮਿਸ਼ਰ ਨਾਲ ਮੁਲਾਕਾਤ
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੀ ਮਾੜੀ ਹਾਲਤ ਬਾਰੇ ਵਫ਼ਦ ਵੱਲੋਂ ਸੰਯੁਕਤ ਕਮਿਸ਼ਰ ਨਾਲ ਮੁਲਾਕਾਤ
Publish Date: Fri, 24 Apr 2026 06:53 PM (IST)
Updated Date: Fri, 24 Apr 2026 06:55 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਦਾ ਇੱਕ ਵਫ਼ਦ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਿੱਚ ਕਮਿਸ਼ਨਰ ਨਗਰ ਨਿਗਮ ਦੀ ਹਦਾਇਤ ਤੇ ਡੀ ਜ਼ੋਨ ਵਿਚ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੂੰ ਮਿਲਿਆ। ਮੁਲਾਕਾਤ ਦੌਰਾਨ ਸਲੂਜਾ ਨੇ ਮਾਰਕੀਟ ਦੀ ਹਾਲਤ ਖਸਤਾ ਹੋਣ ਕਰਕੇ ਉਪਰਲੀ ਮੰਜ਼ਿਲ ਦੀ ਤੁਰੰਤ ਮੁਰੰਮਤ ਦੀ ਲੋੜ ਬਾਰੇ ਜਾਣੂੰ ਕਰਵਾਇਆ। ਸਲੂਜਾ ਨੇ ਕਿਹਾ ਕਿ ਖਸਤਾ ਹਾਲਤ ਹੋਣ ਕਰਕੇ ਬਰਸਾਤੀ ਮੌਸਮ ਵਿੱਚ ਉਪਰੋਂ ਇਮਾਰਤ ਦੇ ਛੱਜੇ ਹੇਠਾਂ ਡਿਗਦੇ ਰਹਿੰਦੇ ਹਨ, ਜਿਸ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ, ਪਰ ਨਗਰ ਨਿਗਮ ਨੇ ਇਸ ਦੀ ਕਦੀ ਵੀ ਮੁਰੰਮਤ ਨਹੀਂ ਕਾਰਵਾਈ। ਉਹਨਾਂ ਕਿਹਾ ਬੀਤੇ ਦਿਨੀਂ ਮਾਰਕੀਟ ਦਾ ਇੱਕ ਵਫਦ ਇਸ ਸਬੰਧੀ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੂੰ ਵੀ ਮਿਲਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਜੇ ਨਗਰ ਨਿਗਮ ਨੇ ਉਪਰਲੇ ਹਿਸੇ ਦੀ ਮੁਰੰਮਤ ਨਹੀਂ ਕਰਵਾਉਣੀ ਤਾਂ ਉਪਰਲਈਆਂ ਇਮਾਰਤਾਂ ਵੀ ਸਾਨੂੰ ਹੇਠਲੇ ਦੁਕਾਨਦਾਰਾਂ ਨੂੰ ਮੁੱਲ ਪਾ ਕੇ ਦੇ ਦਿਤੀਆਂ ਜਾਣ, ਤਾਂ ਕਿ ਦੁਕਾਨਦਾਰ ਖੁੱਦ ਮੁਰੰਮਤ ਕਰਵਾ ਲੈਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮਿਸ਼ਨਰ ਸਾਹਿਬ ਦੇ ਨਾਮ ਤੇ ਇੱਕ ਯਾਦ ਪੱਤਰ ਸੰਯੁਕਤ ਕਮਿਸ਼ਨਰ ਨੂੰ ਮਿਲ ਕੇ ਦਿੱਤਾ ਗਿਆ। ਜਿਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰ ਦਿਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜੀਵ ਬਾਂਸਲ ਸੀਏ, ਹਰਮੇਸ਼ ਕੁਮਾਰ ਮੇਸ਼ੀ, ਤਨੀਵ ਮਲਹੋਤਰਾ ਤੇ ਪ੍ਰੀਤਪਾਲ ਸਿੰਘ ਆਦਿ ਵੀ ਹਾਜ਼ਰ ਸਨ।