ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਵਫ਼ਦ ਡਾਇਰੈਕਟਰ ਨੂੰ ਮਿਲਿਆ
ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਵਫ਼ਦ ਡਾਇਰੈਕਟਰ ਨੂੰ ਮਿਲਿਆ
Publish Date: Mon, 02 Feb 2026 07:35 PM (IST)
Updated Date: Tue, 03 Feb 2026 04:12 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਸਫ਼ਾਈ ਸੇਵਕ ਯੂਨੀਅਨ ਦੇ ਵਫ਼ਦ ਨੇ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੇ ਨਵੇਂ ਡਾਇਰੈਕਟਰ ਕੁਲਵੰਤ ਸਿੰਘ ਧੂਰੀ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਉਨ੍ਹਾਂ ਦੀ ਤਾਇਨਾਤੀ ’ਤੇ ਵਧਾਈ ਦਿੰਦਿਆਂ ਜਗਰਾਓਂ ਦੇ ਸਫ਼ਾਈ ਕਾਮਿਆਂ ਅਤੇ ਸੀਵਰਮੈਨਾਂ ਦੀਆਂ ਮੰਗਾਂ ਸਬੰਧੀ ਵੀ ਗੱਲਬਾਤ ਕੀਤੀ। ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਡਾਇਰੈਕਟਰ ਨਾਲ ਇਸ ਮੁਲਾਕਾਤ ਦੌਰਾਨ ਜਗਰਾਓ ਅੰਦਰ ਆਊਟਸੋਰਸ ਠੇਕੇ ਤੇ ਕੰਮ ਕਰਦੇ ਮੁੁਲਾਜ਼ਮਾਂ ਕਲੈਰੀਕਲ, ਪੰਪ ਆਪ੍ਰੇਟਰਾਂ, ਬੇਲਦਾਰ ਮਾਲੀ, ਫਾਇਰ ਬ੍ਰਿਗੇਡ ਅਤੇ ਸਫਾਈ ਸੇਵਕ ਸੀਵਰ ਮੈਨਾ ਦੀਆਂ ਮੰਗਾਂ ਸਬੰਧੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਨਗਰ ਕੌਂਸਲ ਜਗਰਾਓਂ ਅਧੀਨ ਕੰਮ ਕਰਦੇ ਆਊਟਸੋਰਸ 28 ਸੀਵਰਮੈਨਾਂ ਵਿਚੋਂ 11 ਸੀਵਰਮੈਨ ਰੋਸਟਰ ਅਨੁਸਾਰ ਕੰਟਰੈਕਟ ’ਤੇ ਹੋ ਗਏ ਸਨ ਪ੍ਰੰਤੂ ਬਾਕੀ ਰਹਿੰਦੇ 17 ਸੀਵਰ ਮੈਨਾਂ ਨੂੰ ਵੀ ਕੰਟਰੈਕਟ ਬੇਸ ਤੇ ਕਰਨ ਲਈ ਭੇਜੇ ਮਤੇ ’ਤੇ ਮੰਨਜੂਰੀ ਲਈ ਅਪੀਲ ਕੀਤੀ। ਜਿਸ ਸਬੰਧੀ ਨਵ-ਨਿਯੁਕਤ ਡਾਇਰੈਕਟਰ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਮੰਗਾਂ ਨੂੰ ਜਲਦੀ ਹੀ ਮੰਤਰੀ ਨਾਲ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ ਤੇ ਇਨ੍ਹਾਂ ਸੀਵਰ ਮੈਨਾਂ ਨੂੰ ਵੀ ਕੰਟਰੈਕਟ ਬੇਸ ਤੇ ਕੀਤਾ ਜਾਵੇਗਾ। ਇਸ ਮੌਕੇ ਸੀਵਰਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਸੁਰਜੀਤ ਸਿੰਘ ਅਤੇ ਸੁਨੀਲ ਕੁਮਾਰ ਲੱਕੀ ਹਾਜ਼ਰ ਸਨ।