ਪ੍ਰੋ. ਜਗਜੀਤ ਕੌਰ ਯਾਦਗਾਰੀ ਭਾਸ਼ਣ ਤੇ ਪਰਵਾਸੀ ਲੇਖਕ ਮਿਲਣੀ ਕਰਵਾਉਣ ਦਾ ਫੈਸਲਾ
ਪ੍ਰੋ. ਜਗਜੀਤ ਕੌਰ ਯਾਦਗਾਰੀ ਭਾਸ਼ਣ ਤੇ ਪਰਵਾਸੀ ਲੇਖਕ ਮਿਲਣੀ ਕਰਵਾਉਣ ਦਾ ਫੈਸਲਾ
Publish Date: Sat, 28 Feb 2026 06:24 PM (IST)
Updated Date: Sat, 28 Feb 2026 06:25 PM (IST)
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਵੱਲੋਂ ਮਿਤੀ 6 ਮਾਰਚ 2026 ਨੂੰ ਸਵਰਗਵਾਸੀ ਪ੍ਰੋ. ਜਗਜੀਤ ਕੌਰ ਧਰਮ ਪਤਨੀ ਡਾ. ਐੱਸਪੀ ਸਿੰਘ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਯਾਦ ਨੂੰ ਸਮਰਪਿਤ ਪਹਿਲਾ ਯਾਦਗਾਰੀ ਭਾਸ਼ਣ ਕਰਵਾਇਆ ਜਾਵੇਗਾ। ਇਹ ਭਾਸ਼ਣ ਸੀਨੀਅਰ ਪੱਤਰਕਾਰ ਹਮੀਰ ਸਿੰਘ ਵੱਲੋਂ ਅਜੋਕੇ ਪੰਜਾਬੀ ਪਰਵਾਸ ਮਸਲੇ ਤੇ ਚੁਣੌਤੀਆਂ ਵਿਸ਼ੇ ਨਾਲ ਸੰਬੰਧਿਤ ਹੋਵੇਗਾ। ਇਸ ਵਿਚ ਵੱਖ ਵੱਖ ਮੁਲਕਾਂ ਤੋਂ ਆਏ ਹੋਏ 10 ਦੇ ਕਰੀਬ ਪਰਵਾਸੀ ਪੰਜਾਬੀ ਲੇਖਕ ਵੀ ਸ਼ਿਰਕਤ ਕਰਨਗੇ। ਹਰ ਵਰ੍ਹੇ ਹੀ ਇਹ ਭਾਸ਼ਣ ਪਰਵਾਸੀ ਪੰਜਾਬੀ ਸਾਹਿਤ ਤੇ ਆਧਾਰਿਤ ਹੋਵੇਗਾ। ਪ੍ਰੋ. ਜਗਜੀਤ ਕੌਰ 2009 ਵਿਚ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਤੋਂ ਸੰਗੀਤ ਦੇ ਪ੍ਰੋਫ਼ੈਸਰ ਵਜੋਂ ਸੇਵਾਮੁਕਤ ਹੋਏ ਸਨ। ਉਹ ਆਪਣੀ ਸਾਰੀ ਜ਼ਿੰਦਗੀ ਨੌਜਵਾਨਾਂ ਦੇ ਅਕਾਦਮਿਕ ਤੇ ਨੈਤਿਕ ਵਿਕਾਸ ਲਈ ਯਤਨਸ਼ੀਲ ਰਹੇ। ਉਨ੍ਹਾਂ ਦੀ ਵਿਰਾਸਤ ਅਤੇ ਸਿੱਖਣ ਦੇ ਜਨੂੰਨ ਨੂੰ ਸ਼ਰਧਾਂਜਲੀ ਹਿੱਤ ਉਨ੍ਹਾਂ ਦੇ ਪਤੀ ਡਾ. ਐੱਸਪੀ ਸਿੰਘ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।