ਪੰਡਤ ਦੀਨਦਿਆਲ ਉਪਧਿਆਇ ਦੀ ਬਰਸੀ ਮਨਾਈ ਗਈ
ਪੰਡਤ ਦੀਨਦਿਆਲ ਉਪਧਿਆਇ ਦੀ ਬਰਸੀ ਮਨਾਈ ਗਈ
Publish Date: Thu, 12 Feb 2026 06:14 PM (IST)
Updated Date: Thu, 12 Feb 2026 06:18 PM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਮਹਾਨ ਵਿਚਾਰਕ ਪੰਡਤ ਦੀਨਦਿਆਲ ਉਪਧਿਆਇ ਦੀ ਬਰਸੀ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੁੱਗਰੀ ਰੋਡ ਵਿਖੇ ਸ਼ਰਧਾ ਅਤੇ ਸਨਮਾਨ ਨਾਲ ਮਨਾਈ ਗਈ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਸਮੁੱਚੀ ਭਾਜਪਾ ਟੀਮ ਵੱਲੋਂ ਪੰਡਤ ਦੀਨਦਿਆਲ ਉਪਧਿਆਇ ਦੀ ਤਸਵੀਰ ‘ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆਂ ਨੇ ਕਿਹਾ ਕਿ ਪੰਡਤ ਦੀਨਦਿਆਲ ਦਾ ਜੀਵਨ ਦੇਸ਼ ਸੇਵਾ, ਸਮਾਜਕ ਸਮਰਸਤਾ ਅਤੇ ਆਖਰੀ ਪੰਗਤੀ ਦੇ ਵਿਅਕਤੀ ਦੀ ਭਲਾਈ ਲਈ ਸਮਰਪਿਤ ਰਿਹਾ। ਉਨ੍ਹਾਂ ਦੇ ਵਿਚਾਰ ਅੱਜ ਵੀ ਭਾਜਪਾ ਦੀ ਨੀਤੀ ਅਤੇ ਕਾਰਜਕ੍ਰਮਾਂ ਲਈ ਮਾਰਗਦਰਸ਼ਕ ਹਨ।ਭਾਜਪਾ ਆਗੂਆਂ ਨੇ ਕਿਹਾ ਕਿ ਪੰਡਤ ਦੀਨਦਿਆਲ ਉਪਧਿਆਇ ਜੀ ਵੱਲੋਂ ਦਿੱਤਾ ਗਿਆ ਏਕਾਤਮ ਮਨੁੱਖਵਾਦ ਦਾ ਸਿਧਾਂਤ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚਲਣ ਦੀ ਪ੍ਰੇਰਣਾ ਦਿੰਦਾ ਹੈ। ਪਾਰਟੀ ਉਨ੍ਹਾਂ ਦੇ ਆਦਰਸ਼ਾਂ ‘ਤੇ ਚੱਲਦਿਆਂ ਦੇਸ਼ ਅਤੇ ਸਮਾਜ ਦੀ ਸੇਵਾ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਆਗੂ, ਮੋਰਚਿਆਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ , ਪ੍ਰਵੀਨ ਬਾਂਸਲ, ਨਰਿੰਦਰ ਸਿੰਘ ਮੱਲ੍ਹੀ, ਡਾ. ਨਿਰਮਲ ਨਈਅਰ ਵੀ ਹਾਜ਼ਰ ਰਹੇ।