ਹਸਪਤਾਲ 'ਚ ਦਿਨ-ਦਿਹਾੜੇ ਵਾਰਦਾਤ: ਰਿਸੈਪਸ਼ਨਿਸਟ ਕੋਲੋਂ ਨਕਦੀ ਖੋਹ ਕੇ ਡਰਾਈਵਰ ਫ਼ਰਾਰ, ਪੁਲਿਸ ਨੇ ਸ਼ਿਕਾਇਤ 'ਤੇ ਦਰਜ ਕੀਤਾ ਕੇਸ
ਸੋਬਤੀ ਹਸਪਤਾਲ ਚੋਣ ਨੌਕਰੀ ਤੋਂ ਕੱਢੇ ਜਾਣ ਤੇ ਡਰਾਈਵਰ ਇਸ ਕਦਰ ਭੜਕ ਗਿਆ ਕਿ ਉਹ ਰਿਸੈਪਸ਼ਨਿਸਟ ਕੋਲੋਂ 33 ਹਜਾਰ 500 ਰੁਪਏ ਖੋਹ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸੋਬਤੀ ਹਸਪਤਾਲ ਦੀ ਮੁਲਾਜ਼ਮ ਆਂਚਲ ਦੀ ਸ਼ਿਕਾਇਤ 'ਤੇ ਜੈਪੁਰਾ ਰੋਡ ਦੋਰਾਹਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
Publish Date: Sat, 28 Feb 2026 04:12 PM (IST)
Updated Date: Sat, 28 Feb 2026 04:13 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ - ਸੋਬਤੀ ਹਸਪਤਾਲ ਚੋਣ ਨੌਕਰੀ ਤੋਂ ਕੱਢੇ ਜਾਣ ਤੇ ਡਰਾਈਵਰ ਇਸ ਕਦਰ ਭੜਕ ਗਿਆ ਕਿ ਉਹ ਰਿਸੈਪਸ਼ਨਿਸਟ ਕੋਲੋਂ 33 ਹਜਾਰ 500 ਰੁਪਏ ਖੋਹ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸੋਬਤੀ ਹਸਪਤਾਲ ਦੀ ਮੁਲਾਜ਼ਮ ਆਂਚਲ ਦੀ ਸ਼ਿਕਾਇਤ 'ਤੇ ਜੈਪੁਰਾ ਰੋਡ ਦੋਰਾਹਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਆਂਚਲ ਨੇ ਦੱਸਿਆ ਗੁਰਪ੍ਰੀਤ ਸਿੰਘ ਹਸਪਤਾਲ ਵਿੱਚ ਬਤੌਰ ਡਰਾਈਵਰ ਨੌਕਰੀ ਕਰਦਾ ਸੀ। ਕਿਸੇ ਕਾਰਨ ਦੇ ਚਲਦਿਆਂ ਆਣ ਡਾਕਟਰ ਸੋਬਤੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਘਟਨਾ ਤੋਂ ਡਰਾਈਵਰ ਬੇਹੱਦ ਖਫਾ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨੀ ਦੁਪਹਿਰੇ ਸਵਾਤ ਵਜੇ ਦੇ ਕਰੀਬ ਉਹ ਰਿਸੈਪਸ਼ਨ ਤੇ ਖੜ ਕੇ ਕੈਸ਼ ਗਿਣ ਰਹੀ ਸੀ।
ਇਸੇ ਦੌਰਾਨ ਡਰਾਈਵਰ ਗੁਰਪ੍ਰੀਤ ਸਿੰਘ ਉਸਦੇ ਹੱਥ ਚੋਂ 33 ਹਜਾਰ 500 ਰੁਪਏ ਖੋਹ ਕੇ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅੰਚਲ ਦੀ ਸ਼ਿਕਾਇਤ ਤੇ ਮੁਲਜ਼ਮ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।