ਮਹਾਨ ਅਰਥਸ਼ਾਸਤਰ ਦੇ ਵਿਦਵਾਨਾਂ ਦੀ ਵਿਰਾਸਤ ਬਾਰੇ ਵਿਚਾਰਾਂ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ 'ਅਰਥਸ਼ਾਸਤਰ ਦੇ ਵਿਦਵਾਨਾਂ' ਨੂੰ ਸਮਰਪਿਤ ਦਿਵਸ ਮਨਾਇਆ
Publish Date: Tue, 17 Mar 2026 06:59 PM (IST)
Updated Date: Wed, 18 Mar 2026 04:13 AM (IST)

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਅਰਥਸ਼ਾਸਤਰ ਦੇ ਵਿਦਵਾਨਾਂ ਨੂੰ ਸਮਰਪਿਤ ਦਿਵਸ ਮਨਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਦੇ ਅਰਥਸ਼ਾਸਤਰ ਵਿਭਾਗ ਨੇ ਵਿਸ਼ਵਵਿਆਪੀ ਸੋਚ ਅਤੇ ਨੀਤੀ ਤੇ ਉਨ੍ਹਾਂ ਦੇ ਇਨਕਲਾਬੀ ਪ੍ਰਭਾਵ ਲਈ ਪ੍ਰਭਾਵਸ਼ਾਲੀ ਅਰਥਸ਼ਾਸਤਰੀਆਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿੱਚ ਐਡਮ ਸਮਿਥ, ਕਾਰਲ ਮਾਰਕਸ, ਜੌਨ ਮੇਨਾਰਡ ਕੀਨਜ਼, ਮਿਲਟਨ ਫ੍ਰਾਈਡਮੈਨ, ਅਮਰਤਿਆ ਸੇਨ, ਐਲਫ੍ਰੇਡ ਮਾਰਸ਼ਲ ਵਰਗੇ ਮਹਾਨ ਅਰਥਸ਼ਾਸਤਰੀਆਂ ਦੀ ਯਾਦ ਤੇ ਯੋਗਦਾਨ ਲਈ ਸਨਮਾਨ ਕਰਨ ਵਾਲੀਆਂ ਪੇਸ਼ਕਾਰੀਆਂ, ਵਿਚਾਰ-ਵਟਾਂਦਰੇ ਤੇ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਅਰਥਸ਼ਾਸਤਰ ਵਿਭਾਗ ਦੀ ਮੁਖੀ ਡਾ. ਮੋਨਿਕਾ ਸ਼ਾਰਦਾ ਨੇ ਮਹਾਨ ਅਰਥਸ਼ਾਸਤਰ ਦੇ ਵਿਦਵਾਨਾਂ ਦੀ ਵਿਰਾਸਤ ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਅਰਥਸ਼ਾਸਤਰ ਤੇ ਅਮਿੱਟ ਛਾਪ ਛੱਡੀ ਅਤੇ ਦੁਨੀਆ ਭਰ ਵਿੱਚ ਨੀਤੀਆਂ, ਵਿਚਾਰਧਾਰਾਵਾਂ ਅਤੇ ਸਮਾਜ ਨੂੰ ਆਕਾਰ ਦਿੱਤਾ ਹੈ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵੀ ਅੱਜ ਦੀ ਆਰਥਿਕਤਾ ਤੇ ਇਨ੍ਹਾਂ ਮਹਾਨ ਅਰਥਸ਼ਾਸਤਰੀਆਂ ਦੇ ਕੰਮਾਂ ਦੀ ਸਾਰਥਕਤਾ ਤੇ ਚਾਨਣਾ ਪਾਇਆ। ਕਾਲਜ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਅਰਥਸ਼ਾਸਤਰ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਭਵਿੱਖ ’ਚ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।