ਸਿਲੰਡਰ ਡਿਲੀਵਰੀ ਮੁਲਾਜ਼ਮ ਨਾਲ ਬਦਮਾਸ਼ਾਂ ਦੇ ਕੀਤੀ ਲੁੱਟ
ਸਿਲੰਡਰ ਡਿਲੀਵਰੀ ਮੁਲਾਜ਼ਮ ਨਾਲ ਬਦਮਾਸ਼ਾਂ ਦੇ ਕੀਤੀ ਲੁੱਟ
Publish Date: Fri, 13 Feb 2026 06:55 PM (IST)
Updated Date: Fri, 13 Feb 2026 06:57 PM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਗੈਸ ਏਜੰਸੀ ਵਿੱਚ ਸਿਲੰਡਰ ਸਪਲਾਈ ਕਰਨ ਵਾਲੇ ਮੁਲਾਜ਼ਮ ਨਾਲ ਗੁਰੂ ਵਿਹਾਰ ਰਾਹੋ ਰੋਡ ਤੇ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਬਦਮਾਸ਼ਾਂ ਦੇ ਏਜੰਸੀ ਮੁਲਾਜ਼ਮ ਨਾਲ ਹੱਥੋ ਪਾਈ ਕਰਕੇ ਉਸਦੀ ਜੇਬ ਵਿੱਚੋਂ 11 ਹਜਾਰ ਰੁਪਏ ਨਕਦੀ ਖੋਹੀ ਅਤੇ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ਤੇ ਫਰਾਰ ਹੋ ਗਏ। ਵਾਰਦਾਤ ਦਾ ਸ਼ਿਕਾਰ ਮਾਡਲ ਕਲੋਨੀ ਜਗੀਰਪੁਰ ਰੋਡ ਦੇ ਰਹਿਣ ਵਾਲੇ ਇਖਲਾਕ ਅਹਿਮਦ ਦੇ ਬਿਆਨ ਉੱਪਰ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਪਰਚਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਖਲਾਕ ਅਹਿਮਦ ਮੁਤਾਬਕ ਵਾਰਦਾਤ ਵਾਲੀ ਸ਼ਾਮ ਉਹ ਆਪਣੇ ਥਰੀ ਵੀਲਰ ਤੇ ਗੈਸ ਸਲੰਡਰਾਂ ਦੀ ਡਿਲੀਵਰੀ ਕਰਕੇ ਏਜੰਸੀ ਵੱਲ ਵਾਪਸ ਜਾ ਰਿਹਾ ਸੀ ਇਸ ਦੌਰਾਨ ਜਦ ਉਹ ਇੰਡੀਅਨ ਪੈਟਰੋਲ ਪੰਪ ਗੁਰੂ ਵਿਹਾਰ ਰਾਹੋ ਰੋਡ ਕੋਲ ਪੁੱਜਾ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸਦੇ ਆਟੋ ਵਿੱਚ ਜਾਣ ਬੁਝ ਕੇ ਆਪਣਾ ਮੋਟਰਸਾਈਕਲ ਮਾਰਿਆ। ਉਸ ਨੂੰ ਸੜਕ ਤੇ ਘੇਰ ਕੇ ਮੋਟਰਸਾਈਕਲ ਸਵਾਰਾਂ ਨੇ ਉਸ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਕੁੱਟਮਾਰ ਦੌਰਾਨ ਮੁਲਜ਼ਮਾਂ ਨੇ ਉਸ ਦੇ ਜੇਬ ਵਿੱਚ ਪਈ ਸਿਲੰਡਰ ਡਿਲੀਵਰੀ ਦੀ ਰਕਮ 11000 ਰੁਪਏ ਨਕਦੀ ਖੋਹੀ ਅਤੇ ਫਰਾਰ ਹੋ ਗਏ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਤੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰੇਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗਿਰਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।