ਜੀਐਨਡੀਈਸੀ ਵਿਖੇ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ
ਜੀਐਨਡੀਈਸੀ ਵਿਖੇ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ
Publish Date: Thu, 05 Mar 2026 06:52 PM (IST)
Updated Date: Fri, 06 Mar 2026 04:09 AM (IST)

- ਗਾਇਕ ਕੰਵਰ ਗਰੇਵਾਲ ਨੇ ਪਹਿਲੇ ਦਿਨ ਬੰਨ੍ਹਿਆ ਰੰਗ ਫੋਟੋ ਨੰਬਰ- 19, 20 ਬਰਾੜ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਗਿੱਲ ਰੋਡ ਸਥਿਤ ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਵਿੱਚ ਚੱਲਣ ਵਾਲੇ ਦੋ ਰੋਜ਼ਾ ਸੱਭਿਆਚਾਰਕ ਮੇਲੇ ਦੀ ਸ਼ੁਰੁਆਤ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੇਲੇ ਦੇ ਪਹਿਲੇ ਦਿਨ ਲਾਈਟ ਵੋਕਲ, ਫੋਕ ਸੌਂਗ, ਵੈਸਟਰਨ ਸੋਲੋ,ਮਹਿੰਦੀ,ਕਲੇਅ ਮਾਡਲਿੰਗ, ਫੋਟੋਗਰਾਫੀ, ਕੋਲਾਜ ਮੇਕਿੰਗ ਆਦਿ ਸ਼ਾਮਲ ਸਨ। ਕਾਲਜ ਭੰਗੜਾ ਅਤੇ ਗਿੱਧਾ ਟੀਮ ਨੇ ਮੇਲੇ ਦਾ ਰੰਗ ਬੰਨ੍ਹਿਆ। ਮੇਲੇ ਦੇ ਬਤੌਰ ਮੁੱਖ ਮਹਿਮਾਨ ਜਸਦੇਵ ਸਿੰਘ ਸੇਖੋਂ ਜੁਆਇੰਟ ਕਮਿਸ਼ਨਰ ਮਿਊਨਸਪਲ ਕਾਰਪੋਰੇਸ਼ਨ ਨੇ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਨਾਂ ਵਿਦਿਆਰਥੀਆਂ ਨੂੰ ਹਮੇਸ਼ਾਂ ਸੱਚਾਈ ਦਾ ਸਾਥ ਦੇਣ ਦੀ ਅਪੀਲ ਕੀਤੀ। ਮੇਲੇ ਦੇ ਪਹਿਲੇ ਦਿਨ ਪ੍ਰਸਿੱਧ ਪੰਜਾਬੀ ਸੁਫ਼ੀ ਗਾਇਕ ਕਨਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲ ਲਿਆ। ਜੀਐਨਡੀਈਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ ਅਤੇ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਦਾ ਵੀ ਸੁਨੇਹਾ ਦਿੰਦੇ ਹਨ। ਇਕਬਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਵੀ ਉੱਚੇਚੇ ਤੌਰ ਉੱਤੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਐੱਚਐੱਸ ਢਿੱਲੋਂ, ਸੈਕਟਰੀ ਜੈਨਕੋ ਅਲੂਮਨੀ ਐਸੋਸੀਏਸ਼ਨ ਡਾ. ਕੇਐਸ ਮਾਨ, ਪ੍ਰੋ ਜਸਵੰਤ ਸਿੰਘ ਟੌਰ ਸਮੇਤ ਪ੍ਰੋਗਰਾਮ ਕੋਆਰਡੀਨੇਟਰ ਅਤੇ ਸਮੂਹ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕ ਵੀ ਹਾਜ਼ਰ ਸਨ।